ਲੱਖਾ ਸਿਧਾਣਾ ਇਕ ਵਾਰ ਫਿਰ ਦਿੱਲੀ ਪੁਲਿਸ ਨੂੰ ਬੇਵਕੂਫ ਬਣਾ ਕੇ ਹੋਇਆ ਫਰਾਰ
ਪੰਜਾਬੀ ਡੈਸਕ:- ਲੱਖਾ ਸਿਧਾਣਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਸੰਗਰੂਰ ਦੇ ਪਿੰਡ ਸਾਥੀਆਂ ਨਾਲ ਕਿਸਾਨੀ ਲਹਿਰ ਨੂੰ ਤੇਜ਼ ਕਰਨ ਲਈ ਕੀਤੀ। ਇਸ ਦੌਰਾਨ ਲੱਖਾ ਨੂੰ ਦਿੱਲੀ ਪੁਲਿਸ ਨੇ ਘੇਰਿਆ ਅਤੇ ਲੋਕਾਂ ਨੇ ਸੁਨਾਮ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਹ ਵੇਖਦਿਆਂ ਹੀ ਲੱਖਾ ਇਕ ਵਾਰ ਫਿਰ ਪੁਲਿਸ ਨੂੰ ਬੇਵਕੂਫ਼ ਬਣਾ ਕੇ ਫਰਾਰ ਹੋ ਗਿਆ, ਜਿਸ ਦੌਰਾਨ ਪੰਜਾਬੀ ਗਾਇਕਾ ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਵੀ ਇਸ ਮੁਹਿੰਮ ਵਿਚ ਹਿੱਸਾ ਲਿਆ।

ਤੁਹਾਨੂੰ ਦੱਸ ਦੇਈਏ ਕਿ, ਦਿੱਲੀ ਹਿੰਸਾ ਦੇ ਕਥਿਤ ਦੋਸ਼ੀ ਮੰਨੇ ਜਾਣ ਵਾਲੇ ਲੱਖਾ ਸਿਧਾਣਾ ਦੀ ਪਿਛਲੀ ਜਿੰਦਗੀ ਨੂੰ ਇੱਕ ਗੈਂਗਸਟਰ ਵਜੋਂ ਜਾਣਿਆ ਜਾਂਦਾ ਹੈ। ਕਈ ਸਾਲਾਂ ਤੋਂ ਉਹ ਅਪਰਾਧ ਦੀ ਦੁਨੀਆ ਦਾ ਸਭ ਤੋਂ ਵੱਡਾ ਅਪਰਾਧੀ ਮੰਨਿਆ ਜਾਂਦਾ ਸੀ। ਹਾਲਾਂਕਿ ਲੰਬੇ ਸਮੇਂ ਤੋਂ, ਉਹ ਹੁਣ ਆਪਣੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੱਖਾ ਸਿਧਾਣਾ ‘ਤੇ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਮਲਾ, ਲੁੱਟ, ਚੋਰੀ, ਡਕੈਤੀ, ਅਗਵਾ ਵਰਗੇ ਕਈ ਗੰਭੀਰ ਦੋਸ਼ ਹਨ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਿਧਾਣਾ ਦਾ ਅਸਲ ਨਾਮ ਲਖਬੀਰ ਸਿੰਘ ਹੈ। ਬਠਿੰਡਾ ਦੇ ਰਹਿਣ ਵਾਲੇ ਸਿਧਾਣਾ, ਐਮ.ਏ. ਵਿਚ ਆਪਣੀ ਡਬਲ ਡਿਗਰੀ ਦੇ ਨਾਲ-ਨਾਲ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਹਨ।

ਇਸਦੇ ਨਾਲ ਹੀ ਉਨ੍ਹਾਂ ਐਮਏ ਵਿੱਚ ਡਬਲ ਡਿਗਰੀ ਵੀ ਹਾਸਲ ਕੀਤੀ ਹੈ। ਰਾਜਨੀਤੀ ਵਿੱਚ ਵੀ ਉਸਨੇ ਆਪਣਾ ਹੱਥ ਅਜ਼ਮਾ ਲਿਆ ਹੈ। ਫਿਲਹਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਅੰਦੋਲਨ ਦਾ ਅਕਸ ਖਰਾਬ ਕਰ ਦਿੱਤਾ ਹੈ। ਇਸ ਸਭ ਦੇ ਪਿੱਛੇ ਦੀਪ ਸਿੱਧੂ ਦੇ ਨਾਲ ਲੱਖਾ ਸਿਧਾਣਾ ਦਾ ਹੱਥ ਦੱਸਿਆ ਜਾ ਰਿਹਾ ਹੈ।