ਕਿਸਾਨ ਅੰਦੋਲਨ : ਮੋਗਾ ਦੇ ਨਜ਼ਦੀਕੀ ਪਿੰਡਾਂ ‘ਚ ਸਰਬਸੰਮਤੀ ਨਾਲ ਹੋਣ ਲੱਗਾ ਸਿਆਸੀ ਪਾਰਟੀਆਂ ਦਾ ਬਾਈਕਾਟ

ਕਿਸਾਨੀ ਸੰਘਰਸ਼ ਕਰਕੇ ਪੰਜਾਬ ਚ ਰਾਜਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਤੇ ਪਿੰਡ ਵਾਸੀਆਂ ਅਤੇ ਕਿਸਾਨਾਂ ਵਲੋਂ ਪੂਰੇ ਪੰਜਾਬ ਭਰ ਵਿਚ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਖੇ ਵੀ ਪੂਰੇ ਪਿੰਡ ਵਾਸੀਆਂ ਨੇ ਇਕ ਵੱਡਾ ਇਕੱਠ ਕਰਕੇ ਬੀਕੇਯੂ ਤੇ ਕਾਦੀਆਂ ਦੇ ਸਹਿਯੋਗ ਨਾਲ ਪਿੰਡ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਦਖਲ ਤੇ ਰੋਕ ਲਗਾ ਦਿੱਤੀ ਹੈ।


ਇਸ ਮੌਕੇ ਤੇ ਯੂਨੀਅਨ ਆਗੂਆਂ ਚਰਨਜੀਤ ਸਿੰਘ ਚਰਨੀ, ਬਿੰਦਰ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਸਮੁੱਚਾ ਪਿੰਡ ਤੇ ਰਾਜਨੀਤਕ ਆਗੂ ਵੀ ਸਾਡਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਖੇਤੀ ਕਾਨੂੰਨ ਰੱਦ ਨਹੀੰ ਹੋ ਜਾਂਦੇ। ਇਸ ਮੌਕੇ ਰੁਪਿੰਦਰ ਦੀਨਾ, ਮੇਜਰ ਸੇਖੋਂ ਨੇ ਵੀ ਇਸ ਬਾਈਕਾਟ ਦੇ ਸੱਦੇ ਦੀ ਹਮਾਇਤ ਕੀਤੀ।


ਇੱਕ ਪਾਸੇ ਜਿਥੇ ਕਿਸਾਨ ਸੰਘਰਸ਼ ਨੂੰ ਸਾਰੇ ਵਰਗਾਂ ਦਾ ਸਮਰਥਨ ਮਿਲ ਰਿਹਾ ਹੈ ਉਥੇ ਹੀ ਹੁਣ ਸਬ ਪਾਸੇ ਰਾਜਸੀ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਆਉਣ ਵਾਲਿਆ ਚੋਣਾਂ ਚ ਇਸਦਾ ਅਸਰ ਸਾਫ਼ ਦੇਖਣ ਨੂੰ ਮਿਲੇਗਾ।

MUST READ