ਕਰਨ ਜੌਹਰ ਤੇ ਆਦਿਤਿਆ ਚੋਪੜਾ ‘ਤੇ ਕੰਗਨਾ ਦਾ ਨਿਸ਼ਾਨਾ, ਕਿਹਾ- ਇਹ ਛੁਪੇ ਹੋਏ ਠੇਕੇਦਾਰ

ਪੰਜਾਬੀ ਡੈਸਕ:- ਅਭਿਨੇਤਰੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਥਲਾਇਵੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ ‘ਤੇ ਬਣੀ ਇਹ ਫਿਲਮ 23 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਨਿਰਮਾਤਾ ਫਿਲਮਾਂ ਨੂੰ ਮੁਲਤਵੀ ਕਰ ਰਹੇ ਹਨ, ਪਰ ਕੰਗਨਾ ਦੀ ਫਿਲਮ ਮੁਲਤਵੀ ਨਹੀਂ ਹੋ ਰਹੀ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਇਹ ਜਾਣਕਾਰੀ ਦਿੱਤੀ ਹੈ। ਤਰਨ ਦੇ ਟਵੀਟ ‘ਤੇ ਰੀਟਵੀਟ ਕਰਦਿਆਂ ਕੰਗਨਾ ਨੇ ਹੁਣ ਬਾਲੀਵੁੱਡ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਆਪਣਾ ਗੁੱਸਾ ਕੱਢਿਆ ਹੈ।

J Jayalalithaa biopic Thalaivi: Kangana Ranaut to start work from August -  Movies News

ਕੰਗਨਾ ਨੇ ਤਰਨ ਆਦਰਸ਼ ਦੀ ‘ਥਲਾਇਵੀ’ ਦੀ ਰਿਲੀਜ਼ ਦੀ ਤਰੀਕ ਦੇ ਨਾਲ ਇੱਕ ਟਵੀਟ ਲਿਖਿਆ: “ਇਨ੍ਹਾਂ ਲੋਕਾਂ ਨੇ ਮੈਨੂੰ ਇੰਡਸਟਰੀ ਤੋਂ ਬਾਹਰ ਕੱਢਣ ਲਈ ਮੇਰੇ ਖਿਲਾਫ ਗੈਂਗ ਬਣਾਈ, ਮੇਰੇ ਨਾਲ ਕੁੱਟਮਾਰ ਕਰਨ ਲਈ ਸਭ ਕੁਝ ਕੀਤਾ।” ਅੱਜ ਕੱਲ ਬਾਲੀਵੁੱਡ ਦੇ ਠੇਕੇਦਾਰ ਕਰਨ ਜੌਹਰ ਅਤੇ ਆਦਿਤਿਆ ਚੋਪੜਾ ਛੁਪੇ ਹੋਏ ਹਨ। ਵੱਡੇ ਹੀਰੋ ਲੁਕੇ ਹੋਏ ਹਨ, ਪਰ ਕੰਗਨਾ ਰਣੌਤ ਆਪਣੀ ਟੀਮ ਨਾਲ 100 ਕਰੋੜ ਦੇ ਬਜਟ ਦੀ ਫਿਲਮ ਲੈ ਕੇ ਬਾਲੀਵੁੱਡ ਨੂੰ ਬਚਾਉਣ ਆ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ – ਇਤਿਹਾਸ ਸਿਰਫ ਸੁਨਹਿਰੀ ਅੱਖਰਾਂ ਵਿਚ ਹੀ ਲਿਖ ਸਕਦਾ ਹੈ ਕਿ, ਉਹ ਔਰਤ ਜੋ ਬਾਹਰੀ ਸੋਤੇਲੀ ਸੰਤਾਨ ਸੀ, ਜੇ ਅਜਿਹਾ ਕੁਝ ਹੋ ਸਕਦਾ ਹੈ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ, ਜ਼ਿੰਦਗੀ ‘ਚ ਕੀ ਹੋ ਸਕਦਾ ਹੈ। ਯਾਦ ਰੱਖੋ ਬਾਲੀਵੁੱਡ ਚਿੱਲਰ ਪਾਰਟੀ ਕਦੇ ਆਪਣੀ ਮਾਂ ਦੇ ਖਿਲਾਫ ਗੈਂਗ ਨਾ ਬਣਾਉਣਾ। ਕਿਉਂ ਕਿ ਮਾਂ-ਮਾਂ ਹੁੰਦੀ ਹੈ।

ਦਸ ਦਈਏ ਕੰਗਨਾ ਰਣੌਤ ਦੀ ਫਿਲਮ ‘ਥਲਾਇਵੀ’ ਦਾ ਟ੍ਰੇਲਰ ਬੀਤੇ ਦਿਨੀ ਰਿਲੀਜ਼ ਹੋ ਚੁੱਕਿਆ ਹੈ, ਜਿਸਨੂੰ ਦਰਸ਼ਕਾਂ ਦੇ ਬੇਹੱਦ ਹੁਲਾਰਾ ਮਿਲਿਆ ਹੈ। ਜੈਲਲਿਤਾ ਦੇ ਰੋਲ ‘ਚ ਕੰਗਨਾ ਦਾ ਵੱਖਰਾ ਅੰਦਾਜ ਵੇਖਣ ਨੂੰ ਮਿਲਿਆ ਹੈ।

MUST READ