ਕੰਗਨਾ ਦਾ ਦਿੱਲੀ ਸਰਕਾਰ ‘ਤੇ ਨਿਸ਼ਾਨਾ, ਕਿਹਾ- ‘ਰਾਇਤਾ ਫੈਲਾ ਕੇ ਹੁਣ ਮੋਦੀ ਜੀ ਬਚਾਓ ਕਹਿ ਰਹੇ’
ਨੈਸ਼ਨਲ ਡੈਸਕ:- ਅਦਾਕਾਰਾ ਕੰਗਨਾ ਰਨੌਤ ਅਕਸਰ ਆਪਣੇ ਬੇਵਕੂਫ ਬਿਆਨ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਪੰਗਾ ਗਰਲ ਸੋਸ਼ਲ ਮੀਡੀਆ ‘ਤੇ ਅਕਸਰ ਸਭ ਤੋਂ ਲੱਦੀ ਨਜ਼ਰ ਆਉਂਦੀ ਹੈ, ਚਾਹੇ ਉਹ ਬਾਲੀਵੁੱਡ ਸਟਾਰ ਹੈ ਜਾਂ ਲੀਡਰ, ਉਹ ਸੋਸ਼ਲ ਮੀਡੀਆ ‘ਤੇ ਹਰ ਕਿਸੀ ਨਾਲ ਭਿੜਦੀ ਰਹਿੰਦੀ ਹੈ।

ਹਾਲ ਹੀ ਵਿੱਚ, ਕੰਗਨਾ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਈ ਮਾੜੀ ਸ਼ਬਦਾਵਲੀ ਵਰਤੀ ਹੈ। ਕੰਗਨਾ ਨੇ ਟਵੀਟ ਕਰਦਿਆਂ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਦਰਅਸਲ, ਹਾਲ ਹੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਕੰਗਨਾ ਨੇ ਉਸ ਪੱਤਰ ਨੂੰ ਸਾਂਝਾ ਕਰਦਿਆਂ ਉਸ ‘ਤੇ ਟਿੱਪਣੀ ਕੀਤੀ।
ਕੰਗਨਾ ਨੇ ਟਵੀਟ ਕਰਦਿਆਂ ਲਿਖਿਆ- ‘ਬਚਾਓ ਬਚਾਓ ਬਚਾਓ … ਮੋਦੀ ਜੀ ਬਚਾਓ … ਅਸੀਂ ਜਿੰਨਾ ਰਾਇਤਾ ਫੈਲਾਉਣਾ ਚਾਹੁੰਦੇ ਸੀ, ਉਨਾ ਫੈਲਾ ਦਿੱਤਾ ਹੈ …. ਹੁਣ ਤੁਸੀਂ ਇਸ ਨੂੰ ਸਾਫ਼ ਕਰੋ … ਇਹ ਹੈ, ਰਾਇਤਾ ਅਤੇ ਇਹ ਤੁਹਾਡੀ ਦਿੱਲੀ ਹੈ। ਘੁਮਾ-ਫਿਰਾ ਕੇ ਗੱਲ ਕਰਨ ਤੋਂ ਗੱਲ ਬਦਲ ਸਕਦੀ, ਉਸਦਾ ਮਤਲਬ ਨਹੀਂ।
ਹਾਲਾਂਕਿ, ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਕੰਗਨਾ ਦਾ ਬਿਆਨ ਸਵੀਕਾਰ ਨਹੀਂ ਹੈ, ਜਿਸ ਕਾਰਨ ਅਦਾਕਾਰਾ ਇਕ ਵਾਰ ਫਿਰ ਟ੍ਰੋਲ ਹੋ ਰਹੀ ਹੈ। ਉਪਭੋਗਤਾਵਾਂ ਨੇ ਉਸਨੂੰ ਸਰਕਾਰ ਦੀ ਅਪੀਲ ਲਈ ਝਿੜਕਦੇ ਸੁਣਿਆ। ਇਕ ਉਪਭੋਗਤਾ ਨੇ ਕਿਹਾ – “ਰੱਬ ਨਾ ਕਰੇ ਤੁਹਾਨੂੰ ਇਸ ਸਭ ਦਾ ਸਾਹਮਣਾ ਕਰਨਾ ਪਵੇ, ਜਿਸਦਾ ਆਮ ਲੋਕ ਸਾਹਮਣਾ ਕਰ ਰਹੇ ਹਨ। ” ਇਕ ਨੇ ਕਿਹਾ – ‘ਤੁਸੀਂ ਇਨ੍ਹਾਂ ਮੁਸ਼ਕਲ ਸਮੇਂ ‘ਚ ਇੰਨੇ ਮਾੜੇ ਕਿਵੇਂ ਹੋ ਸਕਦੇ ਹੋ, ਤੁਸੀਂ ਸਚਮੁੱਚ ਬੇਰਹਿਮ ਹੋ।’
ਦਸ ਦਈਏ ਕੋਰੋਨਾ ਰੋਜਾਨਾ ਰਿਕਾਰਡ ਤੋੜ ਰਿਆ ਹੈ। ਮਰੀਜਾਂ ਦੀ ਗਿਣਤੀ ਇੰਨੀ ਤੇਜੀ ਨਾਲ ਵੱਧ ਰਹੀ ਹੈ ਕਿ, ਹਸਪਤਾਲਾਂ ‘ਚ ਬਿਸਤਰ ਘੱਟ ਪੈ ਰਹੇ ਹਨ। ਅਜਿਹੇ ‘ਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, ਮਰੀਜਾਂ ਦੀ ਭਾਰੀ ਗਿਣਤੀ ਨੂੰ ਦੇਖਦਿਆਂ ਸਭ ਨੂੰ ਬਿਸਤਰ ਉਪਲਬਧ ਕਰਵਾਉਂਣਾ ਵੱਡੀ ਚੁਣੌਤੀ ਬਣੀ ਹੋਈ ਹੈ। ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਤਕਰੀਬਨ 10 ਹਜ਼ਾਰ ਬੈੱਡ ਉਪਲਬਧ ਹਨ। ਇਸ ਵੇਲੇ ਕੋਰੋਨਾ ਦੇ ਮਰੀਜ਼ਾਂ ਲਈ ਇਨ੍ਹਾਂ ਵਿੱਚੋਂ ਸਿਰਫ 1800 ਬਿਸਤਰੇ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ, ਉਨ੍ਹਾਂ ਦੇ ਘੱਟੋ ਘੱਟ ਸੱਤ ਹਜ਼ਾਰ ਬਿਸਤਰੇ ਕੋਰੋਨਾ ਦੇ ਮਰੀਜ਼ਾਂ ਲਈ ਸੁਰੱਖਿਅਤ ਕੀਤੇ ਜਾਣ।

ਕੰਮ ਦੀ ਗੱਲ ਕਰੀਏ ਤਾਂ ਕੰਗਨਾ ਦੀ ਫਿਲਮ ‘ਥਲਾਈਵੀ’ 23 ਅਪ੍ਰੈਲ ਨੂੰ ਰਿਲੀਜ ਹੋਣ ਵਾਲੀ ਸੀ, ਪਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਫਿਲਮ ਰਿਲੀਜ ਦੀ ਤਾਰੀਖ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ ‘ਤੇਜਸ’ ਅਤੇ ‘ਧਾਕਡ’ ਵਿੱਚ ਵੀ ਨਜ਼ਰ ਆਉਣ ਵਾਲੀ ਹੈ।