ਦਰਬਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ ‘ਕੰਗਨਾ ਰਣੌਤ’

ਬਾਲੀਵੁੱਡ ਡੈਸਕ:– ਅਦਾਕਾਰਾ ਕੰਗਨਾ ਰਣੌਤ ਨੇ ਸੋਮਵਾਰ ਨੂੰ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਅੱਜ ਪਹਿਲੀ ਵਾਰ ਕੰਗਨਾ ਹਰਿਮੰਦਰ ਸਾਹਿਬ ਦਰਸ਼ਨ ਲਈ ਆਈ ਸੀ। ਕੰਗਣਾ ਰਣੌਤ ਜੋ ਕਿ, ਮਨਾਲੀ ਵਿੱਚ ਪਹਾੜੀਆਂ ਵਿੱਚ ਆਪਣੇ ਵਤਨ ਪਰਤ ਰਹੀ ਹੈ, ਉਨ੍ਹਾਂ ਦਾ ਕੁਝ ਦਿਨ ਪਹਿਲਾਂ ਕੋਵਿਡ ਨਕਾਰਾਤਮਕ ਟੈਸਟ ਆਇਆ।

ਉਨ੍ਹਾਂ ਇੰਸਟਾਗ੍ਰਾਮ ‘ਤੇ ਵਿਜ਼ਿਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਸੁੰਦਰਤਾ ਅਤੇ ਬ੍ਰਹਮਤਾ ਬਾਰੇ ਦੱਸਿਆ।

https://www.instagram.com/p/CPhWV7zBhin/?utm_source=ig_web_copy_link

ਉਨ੍ਹਾਂ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ “ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ, ਹਾਲਾਂਕਿ ਮੈਂ ਹਿਮਾਚਲ ‘ਚ ਵੱਡੀ ਹੋਈ ਹਾਂ ਅਤੇ ਮੇਰੇ ਪਰਿਵਾਰ ਵਿਚ ਲਗਭਗ ਹਰ ਕੋਈ ਸਿਰਫ ਮੇਰੇ ਲਈ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ ਹਨ …. ਗੋਲਡਨ ਟੈਂਪਲ ਦੀ ਸੁੰਦਰਤਾ ਅਤੇ ਬ੍ਰਹਮਤਾ ਬਾਰੇ ਦੱਸਣ ਨੂੰ ਸ਼ਬਦ ਘੱਟ ਪੈ ਰਹੇ ਹਨ . ….

ਤਸਵੀਰਾਂ ‘ਚ ਕੰਗਣਾ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ‘ਚ ਖੜ੍ਹੇ ਹੋ ਕੇ ਤਸਵੀਰ ਖਿੱਚਦੀ ਦਿਖ ਰਹੀ ਹੈ।

MUST READ