ਜੰਮੂ-ਕਸ਼ਮੀਰ ਪਹੁੰਚੀ ਭਾਰਤ ਜੋੜੋ ਯਾਤਰਾ ਭਾਰੀ ਮੀਂਹ ਕਾਰਨ ਰੁਕੀ

27 ਜਨਵਰੀ ਤੋਂ ਮੁੜ ਸ਼ੁਰੂ ਹੋਵੇਗੀ ਯਾਤਰਾ, 30 ਜਨਵਰੀ ਸ੍ਰੀਨਗਰ ਪਹੁੰਚ ਕੇ ਹੋਵੇਗੀ ਸਮਾਪਤ

ਸ੍ਰੀਨਗਰ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦਾ ਅੱਜ 131ਵਾਂ ਦਿਨ ਸੀ ਪੰ੍ਰਤੂ ਜੰਮੂ-ਕਸ਼ਮੀਰ ਦੇ ਰਾਮਬਨ ’ਚ ਭਾਰੀ ਮੀਂਹ ਤੋਂ ਬਾਅਦ ਅੱਜ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਲੈਂਡਸਲਾਈਡ ਅਤੇ ਭਾਰੀ ਮੀਂਹ ਕਾਰਨ ਕਈ ਸੜਕਾਂ ਬਲਾਕ ਹੋ ਗਈਆਂ ਜਿਸ ਕਾਰਨ ਯਾਤਰਾ ਦੇ ਦੂਜੇ ਚਰਣ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਛੁੱਟੀ ਰਹੇਗੀ ਅਤੇ 27 ਜਨਵਰੀ ਨੂੰ ਸਵੇਰੇ 8 ਵਜੇ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ। ਕਾਂਗਰਸ ਪਾਰਟੀ ਦੇ ਸ਼ਡਿਊਲ ਅਨੁਸਾਰ 25 ਜਨਵਰੀ ਯਾਨੀ ਅੱਜ ਸਵੇਰੇ 8 ਵਜੇ ਯਾਤਰਾ ਰਾਮਬਨ ਤੋਂ ਸ਼ੁਰੂ ਹੋਈ ਸੀ ਅਤੇ  ਪ੍ਰੋਗਰਾਮ ਅਨੁਸਾਰ ਯਾਤਰਾ ਖੋਬਾਗ ਖੇਤਰ ਵਿਚ ਜਾ ਕੇ ਰੁਕਣੀ ਸੀ ਪ੍ਰੰਤੂ ਖਰਾਬ ਮੌਸਮ ਦੇ ਚਲਦਿਆਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। 7 ਸਤੰਬਰ 2022 ਨੂੰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਕਿ ਹੁਣ 30 ਜਨਵਰੀ ਨੂੰ ਸ੍ਰੀਨਗਰ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।

MUST READ