ਮੁੱਖ ਮੰਤਰੀ ਕੈਪਟਨ ਨੂੰ ਜੇਜੇ ਸਿੰਘ ਦਾ ਮੂੰਹ ਤੋੜ ਜੁਆਬ, Tweet ਕਰਦਿਆਂ ਕੀਤੀ ਵੱਡੀ ਟਿੱਪਣੀ
ਪੰਜਾਬੀ ਡੈਸਕ:– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ‘ਤੇ ਸਾਬਕਾ ਜਨਰਲ ਜੇ.ਜੇ. ਸਿੰਘ ਨੇ ਢੁੱਕਵਾਂ ਜੁਆਬ ਦਿੰਦਿਆਂ ਇੱਕ ਟਵੀਟ ਕੀਤਾ, ਜਿਸ ‘ਚ ਉਨ੍ਹਾਂ ਲਿਖਿਆ ਕੈਪਟਨ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ, ਉਨ੍ਹਾਂ ਵੀ ਆਪਣੀ ਜ਼ਮਾਨਤ ਪਟਿਆਲਾ ਤੋਂ ਜ਼ਬਤ ਕਰਵਾਈ ਹੈ। ਜੇਜੇ ਸਿੰਘ ਦਾ ਟਵੀਟ ਕੈਪਟਨ ਦੇ ਉਸ ਬਿਆਨ ਦਾ ਹੁੰਗਾਰਾ ਸੀ, ਜਿਸ ਵਿਚ ਕੈਪਟਨ ਨੇ ਜੇਜੇ ਸਿੰਘ ਨੇ 2017 ਦੀਆਂ ਪਟਿਆਲਾ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜ਼ਮਾਨਤ ਜ਼ਬਤ ਕਰਨ ਦੀ ਗੱਲ ਕੀਤੀ ਸੀ।

ਜਨਰਲ ਨੇ ਕਿਹਾ ਕਿ, 2017 ਦੀਆਂ ਵਿਧਾਨ ਸਭਾ ਚੋਣਾਂ (ਪਟਿਆਲਾ ਅਤੇ ਲੰਬੀ) ਇਕ ਫਿਕਸ ਮੈਚ ਸੀ, ਇਹ ਤੱਥ ਕਿਸੇ ਤੋਂ ਲੁਕਿਆ ਨਹੀਂ ਹੈ। ਸਾਰਾ ਪੰਜਾਬ ਜਾਣਦਾ ਹੈ ਕਿ, ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਘਿਓ ਖਿਚੜੀ ਹਨ। 2017 ਦੀਆਂ ਚੋਣਾਂ ਵਿੱਚ, ਇੱਕ ਸਾਜਿਸ਼ ਤਹਿਤ ਬਾਦਲਾਂ ਨੇ ਕੈਪਟਨ ਦੀ ਮਦਦ ਕੀਤੀ, ਜਿਸਦਾ ਕਰਜ਼ਾ ਉਹ ਬਹਿਬਲ ਕਲਾਂ ਗੋਲੀਕਾਂਡ ‘ਚ ਕੀਤੀ ਜਾ ਰਹੀ ਕਾਰਵਾਈ ਨੂੰ ਰੋਕ ਕੇ ਮੋੜ ਰਹੇ ਹਨ । ਜੇਜੇ ਸਿੰਘ ਨੇ ਲਿਖਿਆ ਕਿ, ਮੈਂ ਮਾਮੂਲੀ ਚੋਣ ਹਾਰੀ ਹੈ ਪਰ ਤੁਸੀਂ ਤਾਂ ਜ਼ਮੀਰ ਹੀ ਗੁਆ ਚੁੱਕੇ ਹੋ।