ਕਿਸਾਨ ਅੰਦੋਲਨ ਦੇ ਚਲਦੇ ਜਾਨਹਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ ਅੱਧ-ਵਿਚਾਲੇ
ਪੰਜਾਬੀ ਡੈਸਕ :- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਇਸ ਸਮੇਂ ਪੰਜਾਬ ਵਿੱਚ ਫਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਲਈ ਆਈ ਹੋਈ ਹਨ। ਪਰ ਪੰਜਾਬ ‘ਚ ਸ਼ੂਟਿੰਗ ਕਰ ਰਹੀ ਕਪੂਰ ਖਾਨਦਾਨ ਦੀ ਧੀ ਜਾਹਨਵੀ ਨੂੰ ਇਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਸ ਦਈਏ ਇਸ ਮਹੀਨੇ ਇਹ ਦੂਜੀ ਵਾਰ ਹੋਇਆ ਹੈ, ਜਦੋ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮੂਹ ਪਟਿਆਲੇ ਵਿੱਚ ਸ਼ੂਟਿੰਗ ਵਾਲੀ ਥਾਂ ਤੇ ਪਹੁੰਚਿਆ।
ਇਸ ਸਮੇਂ ਦੌਰਾਨ ਉਨ੍ਹਾਂ ਫਿਲਮ ਦੀ ਸ਼ੂਟਿੰਗ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਜੋ ਕਿਸਾਨ ਫਾਰਮ ਬਿੱਲ ਦਾ ਵਿਰੋਧ ਕਰ ਰਹੇ ਸਨ, ਨੇ ਮੰਗ ਕੀਤੀ ਹੈ ਕਿ, ਜਾਨ੍ਹਵੀ ਕਪੂਰ ਆਪਣੇ ਹੋਟਲ ਤੋਂ ਬਾਹਰ ਚਲੇ ਜਾਣ ਅਤੇ ਉਨ੍ਹਾਂ ਵਿਰੁੱਧ ਕਿਸਾਨਾਂ ਦਾ ਸਮਰਥਨ ਕਰਨ।
ਇਸ ਤੋਂ ਪਹਿਲਾਂ 11 ਜਨਵਰੀ ਨੂੰ ਕਿਸਾਨਾਂ ਨੇ ਜਾਨ੍ਹਵੀ ਕਪੂਰ ਦੀ ਇਸ ਫਿਲਮ ਦੀ ਸ਼ੂਟਿੰਗ ‘ਚ ਵਿਘਨ ਪਾਉਂਦਿਆਂ ਕੇਂਦਰ ਸਰਕਾਰ ਅਤੇ ਬਾਲੀਵੁੱਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਉਦੋਂ ਸ਼ੁਰੂ ਹੋਈ ਜਦੋਂ ਜਾਹਨਵੀ ਨੇ ਇੰਸਟਾ ਸਟੋਰੀ ‘ਤੇ ਟਵੀਟ ਕਰਕੇ ਕਿਸਾਨਾਂ ਦੇ ਸਮਰਥਨ ‘ਚ ਸ਼ੂਟਿੰਗ ਕੀਤੀ। ਫਿਲਮ ਦੀ ਗੱਲ ਕਰੀਏ ਤਾਂ ਸਿਧਾਰਥ ਆਨੰਦ ਰਾਏ ਦੀ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਦੀਪਕ ਡੋਬਰਿਆਲ, ਮੀਤਾ ਵਸ਼ਿਸ਼ਟ, ਨੀਰਜ ਸੂਦ ਅਤੇ ਸੁਸ਼ਾਂਤ ਸਿੰਘ ਫਿਲਮ ‘ਚ ਨਜ਼ਰ ਆਉਣ ਵਾਲੇ ਹਨ।