ਪੰਜਾਬ ‘ਚ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਹੋਈ ਮੌਤ
ਪੰਜਾਬੀ ਡੈਸਕ:- ਲੜਾਕੂ ਜਹਾਜ਼ ਮਿਗ 21 ਦੇਰ ਰਾਤ ਪੰਜਾਬ ਦੇ ਮੋਗਾ ਵਿੱਚ ਕਰੈਸ਼ ਹੋ ਗਿਆ। ਖ਼ਬਰਾਂ ਅਨੁਸਾਰ ਸਿਖਲਾਈ ਦੌਰਾਨ ਪਾਇਲਟ ਅਭਿਨਵ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿਗ -21 ਤੋਂ ਉਡਾਣ ਭਰੀ ਸੀ, ਜਿਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ, ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ, ਅਸੀਂ ਇਸ ਦੁੱਖ ਦਾ ਸਾਹਮਣਾ ਕਰਦਿਆਂ ਪਾਇਲਟ ਅਭਿਨਵ ਚੌਧਰੀ ਦੇ ਪਰਿਵਾਰ ਨਾਲ ਖੜੇ ਹਾਂ।

ਦੱਸ ਦੇਈਏ ਕਿ, ਪਾਇਲਟ ਅਭਿਨਵ ਚੌਧਰੀ ਬਾਰੇ ਪਹਿਲਾਂ ਜਾਣਕਾਰੀ ਉਪਲਬਧ ਨਹੀਂ ਸੀ। ਮੌਕੇ ‘ਤੇ ਪਹੁੰਚੇ ਅਧਿਕਾਰੀ ਪਾਇਲਟ ਦੀ ਭਾਲ ਕਰ ਰਹੇ ਸਨ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ ਲੜਾਕੂ ਜਹਾਜ਼ ਮਿਗ -21 ਮੋਗਾ ਦੇ ਕਸਬੇ ਬਾਗਪੁਰਾਣਾ ਦੇ ਇੱਕ ਪਿੰਡ ਲੰਗੀਆਣਾ ਖੁਰਦ ਨੇੜੇ ਹਾਦਸਾਗ੍ਰਸਤ ਹੋ ਗਿਆ।