ਭਾਰਤ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚਿਆ; 17 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2023 ਦੇ ਫਾਈਨਲ ਵਿਚ ਪਹੁੰਚ ਗਈ ਹੈ। ਭਾਰਤੀ ਕ੍ਰਿਕਟ ਟੀਮ ਨੇ ਚੌਥੇ ਸੁਪਰ-4 ਮੁਕਾਬਲੇ ਵਿਚ ਡਿਫੈਂਡਿੰਗ ਚੈਂਪੀਅਨ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ। ਸ੍ਰੀਲੰਕਾ ਨੂੰ ਲਗਾਤਾਰ 13 ਇਕ ਰੋਜ਼ਾ ਕਿ੍ਕਟ ਮੈਚ ਜਿੱਤਣ ਤੋਂ ਬਾਅਦ ਹਾਰ ਮਿਲੀ ਹੈ।

ਸ੍ਰੀਲੰਕਾ ਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਕ੍ਰਿਕਟ ਟੀਮ ਨੇ 49.1 ਓਵਰਾਂ ਵਿਚ 213 ਦੌੜਾਂ ਬਣਾਈਆਂ ਅਤੇ ਆਲ ਆਊਟ ਹੋ ਗਈ ਸੀ। ਇਸਦੇ ਜਵਾਬ ਵਿਚ ਸ੍ਰੀਲੰਕਾ ਦੀ ਟੀਮ 41.3 ਓਵਰਾਂ ਵਿਚ 172 ਦੌੜਾਂ ਹੀ ਬਣਾ ਸਕੀ। ਭਾਰਤੀ ਕ੍ਰਿਕਟ ਟੀਮ ਨੇ 10ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਭਾਰਤ ਨੇ ਸਭ ਤੋਂ ਜ਼ਿਆਦਾ 7 ਵਾਰ ਏਸ਼ੀਆ ਕੱਪ ਜਿੱਤਿਆ ਹੈ।

ਹੁਣ ਭਲਕੇ 14 ਸਤੰਬਰ ਨੂੰ ਸ੍ਰੀਲੰਕਾ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ ਅਤੇ ਇਨ੍ਹਾਂ ਦੋਵਾਂ ਵਿਚੋਂ ਜਿਹੜੀ ਵੀ ਟੀਮ ਜਿੱਤੇਗੀ, ਉਸਦਾ ਫਾਈਨਲ ਵਿਚ ਮੁਕਾਬਲਾ 17 ਸਤੰਬਰ ਦਿਨ ਐਤਵਾਰ ਨੂੰ ਭਾਰਤ ਨਾਲ ਹੋਵੇਗਾ। ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਿਛਲੇ ਕ੍ਰਿਕਟ ਮੁਕਾਬਲੇ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਵੱਡੇ ਫਰਕ ਨਾਲ ਹਰਾਇਆ ਸੀ। 

MUST READ