ਗਿੱਦੜਬਾਹਾ ‘ਚ ਰਾਜਾ ਵੜਿੰਗ ਦਾ ਕਿਸਾਨਾਂ ਨੇ ਕੀਤਾ ਵਿਰੋਧ, ਪੁਲਿਸ ਨੇ ਆ ਕੇ ਕੀਤਾ ਬਚਾਅ

ਕਾਂਗਰਸ ਅਤੇ ਹੋਰ ਪਾਰਟੀਆਂ ਦਾ ਵਿਰੋਧ ਦਿਨੋ ਦਿਨ ਵਧਦਾ ਜਾ ਰਿਹਾ ਹੈ । 2022 ਚੋਣਾਂ ਨਜ਼ਦੀਕ ਭਣ ਅਤੇ ਸਬ ਪਾਰਟੀਆਂ ਆਪਣੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ । ਪਰ ਕਾਂਗਰਸ ਪਾਰਟੀ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਗਿੱਦੜਬਾਹਾ ਵਿਖੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਇਕ ਉਦਘਾਟਨੀ ਸਮਾਰੋਹ ‘ਤੇ ਪਹੁੰਚੇ ਸਨ। ਦੱਸਣਯੋਗ ਹੈ ਕਿ ਪਿੰਡ ਗਿੱਦੜਬਾਹਾ ਵਿਖੇ ਛੱਪੜ ਦੇ ਸੁੰਦਰੀਕਰਨ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ। ਪੁਲਸ ਨੇ ਕਿਸਾਨਾਂ ਨੂੰ ਉਦਘਾਟਨ ਸਥਾਨ ਤੋਂ ਕਰੀਬ 150 ਮੀਟਰ ਦੂਰੀ ‘ਤੇ ਰੋਕੀ ਰੱਖਿਆ। ਕਿਸਾਨਾਂ ਨੇ ਵਿਰੋਧ ਵਿਚ ਲਗਾਤਾਰ ਨਾਅਰੇਬਾਜ਼ੀ ਜਾਰੀ ਰੱਖੀ।


ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਜਿੰਨਾਂ ਸਮਾਂ ਦਿੱਲੀ ਮੋਰਚਾ ਚੱਲ ਰਿਹਾ ਹੈ, ਪਿੰਡਾਂ ‘ਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਵੜਣ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਸਬੰਧੀ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਿਸ ਕਰਕੇ ਕਿਸਾਨ ਪਿੰਡਾ ਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਵੜਨ ਦੇ ਰਹੇ।
ਉਧਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਪਿੰਡਾਂ ਦੇ ਵਿਕਾਸ ਦੇ ਕਾਰਜਾਂ ਦੇ ਉਦਘਾਟਨ ਸਮਾਗਮਾਂ ‘ਚ ਸ਼ਿਰਕਤ ਲਈ ਆਏ ਹਨ।

ਇਹ ਸਾਰੇ ਵਿਕਾਸ ਵੀ ਪਿੰਡਾਂ ਅਤੇ ਕਿਸਾਨਾਂ ਨਾਲ ਸਬੰਧਿਤ ਹਨ। ਉਹ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਨਾਲ ਹਨ ਅਤੇ ਭਵਿੱਖ ਵਿਚ ਵੀ ਜਿੱਥੇ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਉਹ ਪੂਰਾ ਸਾਥ ਦੇਣਗੇ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖਿਰ ਕਾਂਗਰਸ ਕਿਵੇ ਇਸ ਵਿਰੋਧ ਦਾ ਸਾਹਮਣਾ ਆਉਣ ਵਾਲੀਆਂ ਚੋਣਾਂ ਚ ਕਰ ਪਾਵੇਗੀ।

MUST READ