ਸਿੱਧੂ ਦਾ ਕੈਪਟਨ ਨੂੰ ਜੁਆਬ, ਕਿਹਾ- ਆਪਣੀ ਵਫ਼ਾਦਾਰੀ ਸਾਬਿਤ ਕਰਨ ਲਈ ਕਿਸੇ ਨੂੰ ਮਿਲਣ ਦੀ ਲੋੜ ਨਹੀਂ
ਪੰਜਾਬੀ ਡੈਸਕ:- ਪਾਰਟੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ, ਉਹ ਕਿਸੇ ਹੋਰ ਪਾਰਟੀ ਦੇ ਨੇਤਾ ਨਾਲ ਵਫ਼ਾਦਾਰੀ ਬਦਲਣ ਲਈ ਨਹੀਂ ਮਿਲੇ ਸਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਉੱਤੇ ਮੁੱਖ ਮੰਤਰੀ ਦੇ ਤਾਜ਼ਾ ਹਮਲੇ ਦੇ ਸੰਦਰਭ ਵਿੱਚ ਗੱਲ ਕਰ ਰਹੇ ਸਨ ਕਿ, ਉਹ ‘ਆਪ’ ਨਾਲ ਗੱਲਬਾਤ ਕਰ ਰਹੇ ਸਨ ਅਤੇ ਕਾਂਗਰਸ ਛੱਡ ਦੇਣਗੇ।

ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, ਸਾਬਤ ਕਰਕੇ ਦਿਖਾਓ ਜੇ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਨਾਲ ਕੀਤੀ ਹੋਵੇ ? ! ਮੈਂ ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ… ਮੇਰੀ ਇੱਕੋ-ਇੱਕ ਮੰਗ “ਪੰਜਾਬ ਦੀ ਖੁਸ਼ਹਾਲੀ” ਹੈ। ਮੈਨੂੰ ਬਹੁਤ ਵਾਰ ਸੱਦ ਕੇ ਕੈਬਨਿਟ ‘ਚ ਸ਼ਾਮਲ ਹੋਣ ਦੀ ਪੇਸ਼ਕਸ ਕੀਤੀ ਗਈ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁੱਝ ਵੀ ਕਬੂਲ ਨਹੀਂ ਕੀਤਾ। ਹੁਣ ਸਾਡੀ ਮਾਣਯੋਗ ਹਾਈਕਮਾਨ ਨੇ ਦਖਲ ਦੇ ਦਿੱਤਾ ਹੈ। ਅਸੀਂ ਉਡੀਕ ਕਰਾਂਗੇ …
ਸਿੱਧੂ ਪਹਿਲਾਂ ਹੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਆਪਣੀ ਪਾਰਟੀ ਦੇ ਸਾਥੀਆਂ ਨੂੰ ਕਹਿ ਚੁੱਕੇ ਹਨ ਕਿ, ਉਹ ਕਦੇ ਵੀ ਕਾਂਗਰਸ ਨੂੰ ਨਹੀਂ ਛੱਡਣਗੇ ਅਤੇ ਗਾਂਧੀ ਪਰਿਵਾਰ ਪ੍ਰਤੀ ਵਫ਼ਾਦਾਰ ਰਹਿਣਗੇ। ਸੂਤਰਾਂ ਨੇ ਕਿਹਾ ਕਿ, ਮੁੱਖ ਮੰਤਰੀ ਦੇ ਵਫ਼ਾਦਾਰਾਂ ਸਮੇਤ ਕੁਝ ਮੰਤਰੀਆਂ ਦੀ ਰਾਏ ਸੀ ਕਿ, ਸਿੱਧੂ ਕਥਿਤ ਤੌਰ ‘ਤੇ ਆਪਣੇ ਖੁਦ ਦੇ ਏਜੰਡੇ ‘ਤੇ ਚੱਲ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਢੁਕਵਾਂ ਲੱਗਦਾ ਹੈ ਤਾਂ ਕਾਂਗਰਸ ਛੱਡ ਦਿੰਦੇ ਹਨ।