ਪੰਜਾਬ ਚ ਇਸ ਵਾਰ ਆਪ ਦੀ ਸਰਕਾਰ ਬਣਨ ਦੀ ਕਿੰਨੀ ਸੰਭਾਵਨਾ, ਪੜ੍ਹੋ ਪੂਰੀ Special Report

2022 ਚ ਹੋਣ ਜਾ ਰਹੀਆਂ ਚੋਣਾਂ ਚ ਇਸ ਵਾਰ ਕੌਣ ਬਾਜੀ ਮਾਰੇਗਾ ਪੰਜਾਬ ਦੀ ਸਿਆਸਤ ਚ ਇਹ ਇੱਕ ਵੱਡਾ ਸਵਾਲ ਹੈ। ਹਾਲਾਂਕਿ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਆਪ ਇਸ ਵਾਰ ਵੀ ਲੋਕਾਂ ਦੀ ਪਹਿਲੀ ਪਸੰਦ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਪ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਉੰਨੀਆ ਜੜਾਂ ਮਜੂਬਤ ਨਹੀਂ ਹਨ। ਜਿੰਨੀਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਹਨ । ਅਜਿਹੇ ਵਿਚ ਨਤੀਜੇ ਇੱਕ ਵਾਰ ਫਿਰ 2017 ਦੀ ਤਰ੍ਹਾਂ ਹੋ ਸਕਦੇ ਹਨ।


ਨਰੇਸ਼ ਗੁਜਰਾਲ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਇਹ ਵੀ ਸਾਫ ਹੋ ਗਿਆ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਆਪ ਦੇ ਖਿਲਾਫ ਇੱਕ ਜੁਟ ਹੋ ਕੇ ਚੋਣਾਂ ਲੜ ਸਕਦੀਆਂ ਹਨ। ਚਾਹੇ ਉਹ ਸਿੱਧੇ ਤੌਰ ਤੇ ਗੱਠਜੋੜ ਹੋਵੇ ਜਾਂ ਮਿਲੀਭੁਗਤ ਨਾਲ। ਮੁਢਲੇ ਤੋਰ ਤੇ ਪੰਜਾਬ ਚ 2 ਹੀ ਪਾਰਟੀਆਂ ਦਾ ਰਾਜ ਰਿਹਾ ਹੈ ਉਹ ਚਾਹੇ ਅਕਾਲੀ ਹੋਣ ਚਾਹੇ ਕਾਂਗਰਸ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਚੋਣਾਂ ਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਤਮਾਮ ਸਰਵੇ ਇਹੀ ਦਰਸ਼ਾ ਰਹੇ ਹਨ ਕਿ ਆਪ ਹੀ ਲੋਕਾਂ ਦੀ ਪਹਿਲੀ ਪਸੰਦ ਹੈ ਪਰ ਵੋਟਰਾਂ ਦਾ ਅਸਲ ਰੁਝਾਨ ਤਾਂ ਉਸੇ ਦਿਨ ਹੀ ਪਤਾ ਚਲੇਗਾ। ਕਾਂਗਰਸ ਅਤੇ ਅਕਾਲੀ ਦਲ ਦੀ ਮਾੜੀ ਕਾਰ ਗੁਜਾਰੀ ਕਾਰਨ ਇਸ ਵਾਰ ਆਪ ਨੂੰ ਫਾਇਦਾ ਜਰੂਰ ਮਿਲੇਗਾ ਉਤੋਂ ਕਿਸਾਨ ਅੰਦੋਲਨ ਕਰਕੇ ਭਾਜਪਾ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਬਸਪਾ ਨਾਲ ਅਕਾਲੀ ਦਲ ਦਾ ਗਠਜੋੜ ਵੀ ਕੋਈ ਜਿਆਦਾ ਫ਼ਾਇਦੇ ਮੰਦ ਸਾਬਿਤ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਕਿ ਬਸਪਾ ਦੀ ਪੋਜਿਸ਼ਨ ਉੱਨੀ ਮਜ਼ਬੂਤ ਨਹੀਂ ਹੈ।


ਪਰਿਸਥਿਤੀਆਂ ਉਂਝ ਆਪ ਦੇ ਹੱਕ ਵਿੱਚ ਨਜ਼ਰ ਆ ਰਹੀਆਂ ਹਨ । ਪਰ ਮੌਕੇ ਤੇ ਚੌਕਾ ਕੌਣ ਮਾਰਦਾ ਹੈ ਇਸ ਲਈ ਥੋੜਾ ਇੰਤਜ਼ਾਰ ਕਰਨਾ ਪਵੇਗਾ।

MUST READ