ਕਿਸਾਨ ਅੰਦੋਲਨ ਵਿਚਾਲੇ ਗ੍ਰਹਿ ਮੰਤਰੀ ਦਾ ਮਿਜ਼ੋਰਮ ਦੌਰਾ ਦੇ ਸਕਦਾ ਨਵੀਂ ਰਣਨੀਤੀ ਨੂੰ ਅੰਜਾਮ

ਪੰਜਾਬੀ ਡੈਸਕ:- ਇੱਕ ਪਾਸੇ ਜਿੱਥੇ ਅੱਜ ਦੇਸ਼ ਦਾ ਕਿਸਾਨ ਕੇਂਦਰ ਦੇ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਮੁਸਿਬਤਾਂ ਝੱਲ ਰਿਹਾ ਹੈ। ਉੱਥੇ ਹੀ ਸਰਕਾਰ ‘ਤੇ ਇਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ। ਕਿਸਾਨਾਂ ਨਾਲ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਪਿਛਲੀ ਬੈਠਕ ‘ਚ ਇਹ ਤਾਂ ਸਪਸ਼ਟ ਹੋ ਗਿਆ ਕਿ, ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਣ ਵਾਲੀ ਹੈ। ਉੱਥੇ ਹੀ ਦੇਸ਼ ਦਾ ਕਿਸਾਨ ਵੀ ਕਾਲੇ ਕਾਨੂੰਨ ਵਾਪਸੀ ਦੇ ਫੈਸਲੇ ‘ਤੇ ਡੱਟਿਆ ਹੋਇਆ ਹੈ।

ਦੱਸ ਦਈਏ ਪਿਛਲੀ 4ਜਨਵਰੀ ਦੀ ਬੈਠਕ ‘ਚ ਕਿਸੇ ਨਤੀਜੇ ‘ਤੇ ਨਾ ਪਹੁੰਚਦਿਆਂ ਅਗਲੀ ਬੈਠਕ ਲਈ ਕਿਸਾਨਾਂ ਨੂੰ 8ਜਨਵਰੀ ਦਾ ਸਮਾਂ ਦੇ ਦਿੱਤਾ ਗਿਆ। ਇਸੇ ਦੌਰਾਨ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 9-10 ਜਨਵਰੀ ਨੂੰ ਮਿਜੋਰਮ ਦੌਰਾ ਸਰਕਾਰ ਦੀ ਨਵੀਂ ਰਣਨੀਤੀ ਤਿਆਰ ਕਰਨ ਵੱਲ ਵੀ ਇਸ਼ਾਰਾ ਕਰ ਰਿਹਾ ਹੈ।

ਹਾਲਾਂਕਿ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਤੋਂ ਅਮਿਤ ਸ਼ਾਹ ਦਾ ਮਿਜ਼ੋਰਮ ਦੌਰਾ ਨਵੀਂ ਵਿਕਾਸਮੁਖੀ ਰਣਨੀਤੀ ਨੂੰ ਅੰਜਾਮ ਦੇ ਸਕਦਾ ਹੈ।







                
                                                    
                
                                  
                
            				
                

MUST READ