ਹੇਮਾ ਮਾਲਿਨੀ ਨੂੰ ਕਿਸਾਨਾਂ ਦਾ ਸੱਦਾ, ਕਿਹਾ ਤੁਸੀਂ ਸਮਝਾਓ ਇਨ੍ਹਾਂ ਕਾਨੂੰਨਾਂ ਦਾ ਲਾਭ

ਪੰਜਾਬੀ ਡੈਸਕ : – ਦਿੱਲੀ ‘ਚ ਹੋ ਰਹੇ ਕਿਸਾਨ ਅੰਦੋਲਨ ‘ਤੇ ਬੀਜੇਪੀ ਸੰਸਦ ਅਤੇ ਬਾਲੀਵੁੱਡ ਅਦਾਕਾਰਾ ਹੇਮਾਮਾਲੀਨੀ ਨੂੰ ਕਿਸਾਨਾਂ ‘ਤੇ ਟਿੱਪਣੀ ਕਰਨਾ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਦਸ ਦਈਏ ਇਕ ਪਾਸੇ ਜਿੱਥੇ ਹੇਮਾਮਾਲਿਨੀ ਨੇ ਕਿਹਾ ਸੀ ਕਿ, ਧਰਨੇ ‘ਤੇ ਬੈਠੇ ਅੱਧ ਤੋਂ ਵੱਧ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਹੀ ਨਹੀਂ ਹੈ। ਉਹ ਕਿਸੇ ਦੇ ਕਹਿਣ ‘ਤੇ ਧਰਨੇ ‘ਤੇ ਬੈਠੇ ਹੋਏ ਹਨ, ਜਿਸ ਤੋਂ ਬਾਅਦ ਹੇਮਾ ਮਾਲਿਨੀ ਦੇ ਇਸ ਬਿਆਨ ਦਾ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਵਿਰੋਧ ਕੀਤਾ ਹੈ।

किसान आंदोलन पर फैसले की घड़ी आज, विज्ञान भवन में सरकार और किसान नेताओं की  बीच होगी बैठक | Zee Business Hindi

ਪੰਜਾਬ ਦੇ ਕਾਂਢੀ ਕਿਸਾਨ ਸੰਗਠਨ ਵਲੋਂ ਹੇਮਾ ਮਾਲਿਨੀ ਨੂੰ ਪੱਤਰ ਲਿਖ ਕੇ ਪੰਜਾਬ ਆਉਂਣ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ, ਹੇਮਾ ਮਾਲਿਨੀ ਨੂੰ ਪੰਜਾਬ ਆ ਕੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣੇ ਚਾਹੀਦੇ ਹਨ। ਇੰਨਾ ਹੀ ਨਹੀਂ, ਉਹ ਹੇਮਾ ਮਾਲਿਨੀ ਦੇ ਪੰਜਾਬ ਆਉਣ ਅਤੇ ਫਾਈਵ ਸਟਾਰ ਹੋਟਲ ਵਿੱਚ ਉਨ੍ਹਾਂ ਦੇ ਰਹਿਣ ਦਾ ਸਾਰਾ ਖਰਚਾ ਚੁੱਕਣ ਲਈ ਵੀ ਤਿਆਰ ਹਨ।

MUST READ