ਸਰਕਾਰ ਦੇ ਹੱਕ ‘ਚ ਨਿਤਰੀ ਹੇਮਾ ਮਾਲਿਨੀ, ਕਹਿ ਦਿੱਤੀ ਵੱਡੀ ਗੱਲ

ਨੈਸ਼ਨਲ ਡੈਸਕ :- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਪੂਰੀ ਠੰਡ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ‘ਤੇ ਬਤੀਤ ਕੀਤੀ ਹੈ ਪਰ ਹੁਣ ਤੱਕ ਉਨ੍ਹਾਂ ਦੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਸਰਕਾਰ ਵਲੋਂ। ਦਸ ਦਈਏ ਇੱਕ ਪਾਸੇ ਕਿਸਾਨਾਂ ਦੀ ਜਿੱਦ ਹੈ ਕਿ, ਜਦੋਂ ਤੱਕ ਬਿੱਲ ਵਾਪਸੀ ਨਹੀਂ, ਉਦੋਂ ਤੱਕ ਘਰ ਵਾਪਸੀ ਨਹੀਂ। ਉੱਥੇ ਹੀ ਕੇਂਦਰ ਸਰਕਾਰ ਵੀ ਇਨ੍ਹਾਂ ਕਨੂੰਨਾਂ ਨੂੰ ਰੱਦ ਨਾ ਕਰਨ ‘ਤੇ ਅਟਲ ਹੈ। ਇਸ ਮੁੱਦੇ ‘ਤੇ ਕਿਸਾਨਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਬਹਿਸ ਹੁੰਦੀ ਰਹਿੰਦੀ ਹੈ।

Image result for Hema malini in Budget session

ਕਿਸਾਨਾਂ ਦੇ ਇਸ ਮੁੱਦੇ ‘ਤੇ ਹੁਣ ਕਈ ਫ਼ਿਲਮੀ ਜਗਤ ਦੇ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਅਤੇ ਕੁਝ ਅਦਾਕਾਰ ਤੇ ਕਲਾਕਾਰ ਇਸ ਅੰਦੋਲਨ ਦੇ ਵਿਰੋਧ ‘ਚ ਬੋਲਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਹੁਣ ਬੀਜੇਪੀ ਨੇਤਾ ਅਤੇ ਫ਼ਿਲਮੀ ਜਗਤ ਦੀ ਜਾਣੀ- ਮਾਣੀ ਕਲਾਕਾਰ ਹੇਮਾ ਮਾਲਿਨੀ ਨੇ ਕਿਸਾਨਾਂ ਦੇ ਖਿਲਾਫ ਅਤੇ ਸਰਕਾਰ ਦੇ ਸਮਰਥਨ ‘ਚ ਬਿਆਨ ਦਿੱਤਾ ਹੈ। ਹਾਲ ਹੀ ‘ਚ ਹੋਏ ਬਜਟ ਸੈਸ਼ਨ ‘ਚ ਹੇਮਾ ਮਾਲਿਨੀ ਨੇ ਕਿਹਾ ਕਿ, ਕਿਸਾਨਾਂ ਦੇ ਹਿੱਤ ‘ਚ ਲਗਾਤਾਰ ਕੰਮ ਕਰਨ ਵਾਲੀ ਸਰਕਾਰ ਕਿਸਾਨ ਵਿਰੋਧੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ, ਇਹ ਆਤ੍ਮਨਿਰਭਰਤਾ ਦਾ ਬਜਟ ਹੈ, ਇਸ ਬਜਟ ‘ਚ ਕੁਝ ਗਲਤ ਕਿਵੇਂ ਹੋ ਸਕਦਾ ਹੈ।

ਦਸ ਦਈਏ ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਹਾਲੀਵੁਡ ਸਟਾਰ ਦੀ ਦਖ਼ਲ ਅੰਦਾਜੀ, ਹੇਮਾਮਾਲਿਨੀ ਨੂੰ ਕੁਝ ਖਾਸ ਪਸੰਦ ਨਹੀਂ ਆਈ ਹੈ। ਉਨ੍ਹਾਂ ਵਿਦੇਸ਼ੀ ਸਿਤਾਰਿਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ” ਮੈਂ ਉਨ੍ਹਾਂ ਵਿਦੇਸ਼ੀ ਹਸਤੀਆਂ ਤੋਂ ਰੂਬਰੂ ਹਾਂ, ਜਿਨ੍ਹਾਂ ਲਈ ਸਾਡਾ ਭਾਰਤ ਦੇਸ਼ ਇੱਕ ਨਾਮ ਹੈ ਬਸ, ਜੋ ਕਿ ਉਨ੍ਹਾਂ ਸੁਣਿਆ ਹੈ। ਉਨ੍ਹਾਂ ਕਿਹਾ ਉਹ ਬੇਬਾਕ ਸਾਡੇ ਦੇਸ਼ ਦੇ ਮਾਮਲੇ ‘ਚ ਬੋਲ ਰਹੇ ਹਨ ਉਹ ਇਸ ਤੋਂ ਹਾਸਿਲ ਕਿ ਕਰਨਾ ਚਾਹੁੰਦੇ ਹਨ।

MUST READ