ਕੋਟਕਪੂਰਾ ‘ਚ ਭਾਰੀ ਗੈਂਗ ਵਾਰ, ਅੰਨ੍ਹੇਵਾਹ ਚੱਲੀ ਗੋਲੀਆਂ, 1 ਦੀ ਮੌਤ

ਪੰਜਾਬੀ ਡੈਸਕ: ਕੋਟਕਪੂਰਾ ਦੇ ਰਿਸ਼ੀ ਨਗਰ ਵਿੱਚ ਮੰਗਲਵਾਰ ਸਵੇਰੇ ਕਰੀਬ 11 ਵਜੇ ਗੈਂਗ ਵਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਗੈਂਗ ਵਾਰ ਵਿੱਚ 15 ਤੋਂ ਵੱਧ ਫਾਇਰ ਹੋਏ ਹਨ, ਜਿਸ ਵਿੱਚ ਇੱਕ ਜਵਾਨ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਮੋਟਰਸਾਈਕਲ ‘ਤੇ ਆਏ ਕੁਝ ਨੌਜਵਾਨਾਂ ਨੇ ਹਰਵੇਲ ਸਿੰਘ ਨਾਮ ਦੇ ਨੌਜਵਾਨ ‘ਤੇ ਹਮਲਾ ਕਰਨਾ ਸੀ।

ਜਦੋਂ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਤਾਂ ਹਰਵੇਲ ਸਿੰਘ ਨੇ ਵੀ ਆਪਣੇ ਬਚਾਅ ਵਿਚ ਗੋਲੀਆਂ ਚਲਾਈਆਂ। ਇਸ ਗੈਂਗ ਵਾਰ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਸਿੰਘ ਪੁੱਤਰ ਬਚੂ ਸਿੰਘ ਵਾਸੀ ਪਲਵਲ ਫਿਰੋਜ਼ਪੁਰ ਵਜੋਂ ਹੋਈ ਹੈ। ਦੂਜੇ ਪਾਸੇ ਗੈਂਗ ਵਾਰ ਦੀ ਵਾਰਦਾਤ ਤੋਂ ਬਾਅਦ ਪੁਲਿਸ ਵੱਡੀ ਗਿਣਤੀ ਵਿਚ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

MUST READ