“ਜੋ ਕਿਸੇ ਲਈ ਖੂਹ ਪੁੱਟਦਾ ਆਪ ਹੀ ਡਿਗਦਾ”, ਸੁੱਖਪਾਲ ਖਹਿਰਾ ਨੇ ਆਪ ਆਗੂਆਂ ਤੇ ਕੱਸਿਆ ਤੰਜ

ਚੰਡੀਗੜ੍ਹ: ਆਪ ਆਗੂ ਅਤੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸ਼ੋਦੀਆ ਦੇ ਘਰ ਸੀਬੀਆਈ ਰੇਡ ਮਗਰੋਂ ਦੇਸ਼ ਅੰਦਰ ਸਿਆਸੀ ਘਮਾਸਾਣ ਮੱਚਿਆ ਹੋਇਆ ਹੈ। ਇਸ ਦੌਰਾਨ ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਾਲੇ ਤਿੱਖੀ ਬਿਆਨਬਾਜ਼ੀ ਹੋ ਰਹੀ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਸੀਬੀਆਈ ਦੀ ਰੇਡ ਉੱਪਰ ਆਮ ਆਦਮੀ ਪਾਰਟੀ ਨੂੰ ਹੀ ਘੇਰਿਆ ਹੈ।ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵਿਅਕਤੀ ਉੱਪਰ ED ਜਾਂ CBI ਦੀਆਂ ਰੇਡਾਂ ਦੀ ਖੁਸ਼ੀ ਨਹੀਂ ਮਨਾਈ ਪਰ ਮੈਨੂੰ ED ਮੁਹਰੇ ਫਸਾਉਣ ਵਿੱਚ AAP ਦੇ ਆਗੂਆਂ ਨੇ ਕੋਈ ਕਸਰ ਨਹੀਂ ਛੱਡੀ ਸੀ।

ਕਹਿੰਦੇ ਨੇ ਜੋ ਕਿਸੇ ਹੋਰ ਲਈ ਖੂਹ ਪੁੱਟਦਾ ਹੈ, ਉਹ ਆਪ ਹੀ ਉਹਦੇ ਵਿੱਚ ਡਿੱਗਦਾ ਹੈ। ਦੱਸ ਦਈਏ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਦਿੱਲੀ-ਐਨਸੀਆਰ ਦੇ ਕਰੀਬ 20 ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਸੀਬੀਆਈ ਨੇ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਇਹ ਰੇਡ ਕੀਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹ ਟਵੀਟ ਕਰ ਰਹੇ ਹਨ, ‘ਸੀ.ਬੀ.ਆਈ. ਆਈ ਹੈ, ਉਸ ਦਾ ਸੁਆਗਤ ਹੈ। ਅਸੀਂ ਕੱਟੜ ਇਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ-1 ਨਹੀਂ ਬਣ ਸਕਿਆ।

MUST READ