ਪਹਿਲੇ ਪੜਾਅ ‘ਚ ਲਗਵਾਉਣਾ ਚਾਹੁੰਦਾ ਸੀ ਟੀਕਾ ਪਰ ਹੁਣ ਅਜਿਹਾ ਨਹੀਂ ਕਰ ਸਕਿਆ : ਕੈਪਟਨ ਅਮਰਿੰਦਰ ਸਿੰਘ

ਪੰਜਾਬੀ ਡੈਸਕ :- ਕੋਰੋਨਾ ਟੀਕੇ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੋਰੋਨਾ ਟੀਕਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਦਿਆਂ ਉਨ੍ਹਾਂ ਕਿਹਾ, ‘ਮੈਂ ਖੁਦ ਟੀਕਾ ਲਗਵਾਉਣਾ ਚਾਹੁੰਦਾ ਸੀ, ਪਰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਕਾਰਨ ਅਜਿਹਾ ਨਹੀਂ ਕਰ ਸਕਿਆ’, ਹੁਣ ਦੂਜੇ ਪੜਾਅ ‘ਚ ਮੈ ਵੈਕਸੀਨ ਲਵਾਂਗਾ। ਕੈਪਟਨ ਨੇ ਰਾਜ ਦੇ ਸਿਹਤ ਅਤੇ ਪੁਲਿਸ ਵਿਭਾਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿਭਾਗਾਂ ਦੀ ਹਿੰਮਤ, ਤਾਲਮੇਲ ਅਤੇ ਮਿਹਨਤ ਸਦਕਾ ਇਸ ਮਹਾਂਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਕ ਸਮਾਂ ਸੀ, ਜਦੋਂ ਪੰਜਾਬ ‘ਚ ਰੋਜ਼ਾਨਾ 3700 ਮਰੀਜ਼ ਆਉਂਦੇ ਸਨ। ਇਹ ਅੰਕੜਾ ਘਟਾ ਕੇ 242 ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਜਿੱਥੇ ਪਹਿਲਾਂ 150 ਲੋਕ ਰੋਜ਼ਾਨਾ ਮਰ ਰਹੇ ਸਨ, ਹੁਣ ਰਾਜ ਵਿਚ ਸਿਰਫ 10 ਤੋਂ 12 ਮੌਤਾਂ ਹੋ ਰਹੀਆਂ ਹਨ।

ਕੋਰੋਨਾ ਟੀਕਾ ਬਾਰੇ ਸੋਸ਼ਲ ਮੀਡੀਆ ‘ਤੇ ਕਈ ਗਲਤ ਧਾਰਨਾਵਾਂ ਸਾਹਮਣੇ ਆਈਆਂ ਹਨ। ਇਸ ਕਾਰਨ ਅੱਜ ਲੁਧਿਆਣਾ, ਅੰਮ੍ਰਿਤਸਰ ਅਤੇ ਤਰਨਤਾਰਨ ਸਮੇਤ ਕਈ ਥਾਵਾਂ ‘ਤੇ ਲੋਕ ਵੇਖੇ ਗਏ। ਇਨ੍ਹਾਂ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ, ਸੀਨੀਅਰ ਅਧਿਕਾਰੀ ਪਹਿਲਾਂ ਟੀਕਾ ਲਗਵਾਉਣ ਫਿਰ ਉਹ ਲਾਗਵਾਉਂਣਗੇ। ਸਥਿਤੀ ਨੂੰ ਸਮਝਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਯੋਗ ਦੀ ਅਪੀਲ ਕੀਤੀ। ਮੋਹਾਲੀ ਦੇ ਕਿਸਾਨ ਵਿਕਾਸ ਚੈਂਬਰ ‘ਚ ਕੈਪਟਨ ਨੇ ਕਿਹਾ ਕਿ, ਉਨ੍ਹਾਂ ਸੂਬੇ ‘ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਹਾ ਸੀ ਕਿ, ਉਹ ਖ਼ੁਦ ਚਾਹੁੰਦੇ ਸੀ ਕਿ ਪਹਿਲਾ ਟੀਕਾ ਉਨ੍ਹਾਂ ਨੂੰ ਲਗਾਇਆ ਜਾਵੇ, ਪਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਕਾਰਨ ਅਜਿਹਾ ਨਹੀਂ ਕਰ ਸਕੇ। ਦਰਅਸਲ, ਕੇਂਦਰ ਸਰਕਾਰ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਹਿਲੇ ਪੜਾਅ ‘ਚ ਸਿਰਫ ਫਰੰਟ ਲਾਈਨ ‘ਤੇ ਕੰਮ ਕਰਨ ਵਾਲੇ ਸਿਹਤ ਕਰਮਚਾਰੀ ਹੀ ਟੀਕਾਕਰਨ ‘ਚ ਸ਼ਾਮਿਲ਼ ਹੋਣਗੇ।

ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕੈਪਟਨ ਦੀ ਚਿਤਾਵਨੀ
ਕੈਪਟਨ ਨੇ ਕਿਹਾ, ‘ਮੈਂ ਪਿਛਲੇ ਕਈ ਦਿਨਾਂ ਤੋਂ ਟੀਕੇ ਬਾਰੇ ਫੈਲੇ ਭੁਲੇਖੇ ਦੀਆਂ ਖਬਰਾਂ ਨੂੰ ਵੇਖ ਰਿਹਾ ਹਾਂ। ਉਨ੍ਹਾਂ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ, ਕੋਈ ਵੀ ਵਿਗਿਆਨੀ ਆਮ ਲੋਕਾਂ ਨੂੰ ਕੁਝ ਨਹੀਂ ਜਾਰੀ ਕਰਦਾ ਜਦ ਤੱਕ ਉਹ ਖ਼ੁਦ ਸੰਤੁਸ਼ਟ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਈ ਵਾਰ ਟੀਕਾ ਲਗਾਉਣ ਤੋਂ ਬਾਅਦ ਹਲਕੀ ਅਲਰਜੀ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ, ਟੀਕਾ ਜਾਨਲੇਵਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਹੋ ਰਿਹਾ ਹੈ। ਕੁਝ ਲੋਕਾਂ ਨੂੰ ਖਾਣ ਪੀਣ ਦੀਆਂ ਕੁਝ ਚੀਜ਼ਾਂ ਤੋਂ ਵੀ ਐਲਰਜੀ ਹੁੰਦੀ ਹੈ, ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਮੁੱਖ ਮੰਤਰੀ ਪੰਜਾਬ ਨੇ ਸਿਹਤ ਅਤੇ ਪੁਲਿਸ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ, ਇਹ ਉਨ੍ਹਾਂ ਦੀ ਹਿੰਮਤ ਅਤੇ ਸਖਤ ਮਿਹਨਤ ਸਦਕਾ ਹੀ ਇਸ ਨੂੰ ਕਾਬੂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ 22 ਮਾਰਚ ਨੂੰ ਪੰਜਾਬ ਵਿੱਚ ਕੇਸ ਸ਼ੁਰੂ ਹੁੰਦੇ ਹੀ ਕਰਫਿਉ ਲਗਾ ਦਿੱਤਾ ਸੀ ਅਤੇ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਸੀ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਪੰਜਾਬ ਵਿੱਚ ਰੋਜ਼ਾਨਾ 3700 ਮਰੀਜ਼ ਆ ਰਹੇ ਸਨ, ਅੱਜ 242 ਆ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਦੀ ਲਾਗ ਬਾਰੇ ਜਾਗਰੁਕ ਕਰਦਿਆਂ ਕਿਹਾ ਕਿ, ਉਨ੍ਹਾਂ ਨੂੰ ਇਸ ਪ੍ਰਤੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਬਿਮਾਰੀ ਹਲੇ ਖਤਮ ਨਹੀਂ ਹੋਈ ਹੈ, ਪਰ ਨਵੇਂ ਅਤੇ ਗੰਭੀਰ ਲੱਛਣ ਦਿਖਾਈ ਦੇ ਰਹੇ ਹਨ। ਭਾਵੇਂ ਟੀਕਾ ਆ ਗਿਆ ਹੈ, ਪਰ ਸਾਨੂੰ ਹਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ।

MUST READ