ਪੰਜਾਬ ਬੀਜੇਪੀ ਨੇਤਾਵਾਂ ਖਿਲਾਫ ਹਰਸਿਮਰਤ ਕੌਰ ਬਾਦਲ ਦੇ ਬੇਬਾਕ ਬੋਲ
ਪੰਜਾਬੀ ਡੈਸਕ :- ਕੁਝ ਸਮੇ ਪਹਿਲਾਂ ਪੰਜਾਬ ‘ਚ ਭਾਜਪਾ ਨਾਲ ਅਕਾਲੀ ਦਲ ਦਾ ਗਠਬੰਧਨ ਟੁਟਿਆ ਹੈ। ਅਕਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਗਠਜੋੜ ਨੂੰ ਤੋੜਨ ਦਾ ਕਾਰਨ ਕੇਂਦਰ ਦੇ ਲਿਆਂਦੇ ਤਿੰਨ ਖੇਤੀ ਕਾਨੂੰਨ ਦੱਸੇ ਹਨ ਅਤੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ, ਭਵਿੱਖ ‘ਚ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਨਹੀਂ ਹੋਣ ਵਾਲਾ ਹੈ। ਅਕਾਲੀ ਦਲ ਦਿੱਲੀ ਬਾਰਡਰ ‘ਤੇ ਆਪਣੇ ਹੱਕ ਦੀ ਲੜਾਈ ਲੜ ਰਹੇ ਕਿਸਾਨਾਂ ਲਈ ਚਿੰਤਤ ਵੀ ਦਿਖਾਈ ਦਿੱਤੇ ਹਨ।

ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਹੈ ਕਿ, ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਾ ਕਰਕੇ ਕਿਸਾਨਾਂ ‘ਤੇ ਬਹੁਤ ਵੱਡਾ ਜ਼ੁਲਮ ਤੇ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਬਿਆਨ ਕਿਸਾਨ ਮੋਰਚਾ ਹੁਣ ਲੀਡਰਹੀਨ ਹੋਣ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ, ਜਿਆਣੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਤ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਦੱਸਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਅਤੇ ਕਿਸਾਨਾ ‘ਤੇ ਸਿਆਸਤ ਦੀਆਂ ਖੇਡਾਂ ਖੇਡਣ ਦਾ ਦੋਸ਼ ਲਗਾਕੇ ਇਸ ਅੰਦੋਲਨ ਨੂੰ, ਕਿਸਾਨਾਂ ਦੇ ਸੰਘਰਸ਼ ਦੀ ਲੜਾਈ ਨੂੰ ਗਲਤ ਰੂਪ ਦੇਣ ਦੀ ਕੋਸ਼ਿਸ਼ ‘ਚ ਹੈ।

ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਲਾਇਆ ਕਿ, ਜਿਹੜੀ ਸਰਕਾਰ ਨੇ 6 ਸਾਲ ਉਨ੍ਹਾਂ ਦੀ ਪਾਰਟੀ ‘ਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਗੱਲ ਨਹੀਂ ਮੰਨੀ ਤੇ ਇਹ ਕਾਨੂੰਨ ਪਾਸ ਕਰਤੇ। ਉਹ ਇੰਨੀ ਛੇਤੀ ਤਾਂ ਹੁਣ ਕਿਸਾਨਾਂ ਦੀਆਂ ਗੱਲਾਂ ਮੰਨਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ, ਪੰਜਾਬ ਬੀਜੇਪੀ ਆਗੂ ਵੀ ਆਪਣੇ ਸੂਬੇ ਦੇ ਕਿਸਾਨਾਂ ਦੀਆਂ ਮੰਗਾ ਨੂੰ ਗਲਤ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਨ੍ਹਾਂ ਅਨੰਦਾਤਾਵਾਂ ਲਈ ਗਲਤ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ, ਬੀਜੇਪੀ ਕਿਸਾਨਾਂ ਨੂੰ