ਹਰਸਿਮਰਤ ਕੌਰ ਬਾਦਲ ਨੇ ਸੰਸਦ ਕੰਪਲੈਸ ‘ਚ ਭਾਜਪਾ ਸਾਂਸਦ ਹੇਮਾ ਮਾਲਿਨੀ ਨੂੰ ਕਿਹਾ “ਕਿਸਾਨਾਂ ਦਾ ਸਾਥ ਦਿਓ” ਪਰ..

ਕਿਸਾਨੀ ਅੰਦੋਲਨ ਅਤੇ ਪੈਗਾਸਸ ਸਮੇਤ ਕਈ ਮੁੱਦਿਆਂ ‘ਤੇ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਹੰਗਾਮਾ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਨੇ ਸੰਸਦ ਕੰਪਲੈਕਸ ਵਿੱਚ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਕਣਕ ਦੇ ਛਿੱਟੇ ਫੜਾਏ ਅਤੇ ਉਹਨਾਂ ਨੂੰ ਕਿਸਾਨਾਂ ਨਾਲ ਖੜਨ ਲਈ ਕਿਹਾ ਪਰ ਹੇਮਾ ਮਾਲਿਨੀ ਬਿਨ੍ਹਾਂ ਕੁੱਝ ਕਹੇ ਮੁਸਕਰਾਉਂਦੇ ਹੋਏ ਅੰਦਰ ਚਲੀ ਗਈ। ਦਸ ਦਈਏ ਕਿ ਵਿਰੋਧੀ ਪਾਰਟੀਆਂ ਬਾਰ ਬਾਰ ਕਿਸਾਨਾਂ ਦੇ ਹੱਕ ਚ ਸਰਕਾਰ ਨੂੰ ਘੇਰ ਰਹੀਆਂ ਨੇ ਪਰ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ ਜਾ ਰਹੀ । ਵਿਰੋਧੀ ਪਾਰਟੀਆਂ ਵਲੋਂ ਇਸ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਸੰਸਦ ਮੈਂਬਰ ਕਿਸਾਨਾਂ ਦੇ ਮੁੱਦੇ ‘ਤੇ ਆਪਣੇ ਢੰਗ ਨਾਲ ਪ੍ਰਤੀਕਾਤਮਕ ਪ੍ਰਦਰਸ਼ਨ ਕਰ ਰਹੇ ਹਨ।


ਸਰਕਾਰ ਦੇ ਇਸ ਅੜੀਅਲ ਵਤੀਰੇ ਕਾਰਨ ਸੰਸਦ ਦੀ ਕਾਰਵਾਈ ਵਿਚ ਵੀ ਵਿਘਨ ਪਿਆ ਹੈ। ਜਿਸ ਕਾਰਨ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਮੋਦੀ ਸਰਕਾਰ ਕਿਸਾਨਾਂ ਦੇ ਬਾਰੇ ਵੀ ਨਹੀਂ ਸੋਚ ਰਹੀ ਅਤੇ ਵੀ ਵਿਰੋਧੀ ਦਲਾਂ ਦਾ ਵਿਰੋਧ ਕੋਈ ਅਸਰ ਨਹੀ ਦਿਖਾ ਰਿਹਾ।

MUST READ