ਨਵਜੋਤ ਸਿੱਧੂ ਦੀ ਬਿਆਨਬਾਜੀ ‘ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ

ਪੰਜਾਬੀ ਡੈਸਕ:- ਕਾਂਗਰਸ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨਬਾਜੀ ‘ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਸਪਸ਼ਟ ਸ਼ਬਦਾਂ ‘ਚ ਕਹਿ ਦਿੱਤਾ ਕਿ, ਬਿਆਨਬਾਜ਼ੀ ਹਾਈ ਕਮਾਨ ਦੇ ਨੋਟਿਸ ‘ਚ ਹੈ ਅਤੇ ਮੈ ਵੀ ਸਿੱਧੂ ਦੇ ਬਿਆਨਾਂ ਦੀ ਕਾਪੀ ਮੰਗਵਾਈ ਹੈ। ਉਨ੍ਹਾਂ ਕਿਹਾ ਹਾਈ ਕਮਾਨ ਪੁੱਛ-ਗਿੱਛ ਲਈ ਛੇਤੀ ਹੀ ਸਿੱਧੂ ਨੂੰ ਤਲਬ ਕਰ ਸਕਦੀ ਹੈ।

ਮੀਡਿਆ ਨਾਲ ਮੁਖ਼ਾਤਿਬ ਹੁੰਦੀਆਂ ਹਰੀਸ਼ ਰਾਵਤ ਨੇ ਕਿਹਾ ਕਿ, ਇਨ੍ਹਾਂ ਮਸਲਿਆਂ ਦਾ ਹੱਲ ਜੁਲਾਈ ਦੇ ਪਹਿਲੇ ਹਫਤੇ ‘ਚ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ, ਹਾਈ ਕਮਾਨ ਨੇ 2017 ਚੋਣ ਦੇ ਸਮੇਂ ‘ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਡੈੱਡਲਾਈਨ ਦਿੱਤੀ ਹੈ। ਕੈਪਟਨ ਇਸ ਬਾਰੇ ਆਪਣੇ ਆਪ ਲੋਕਾਂ ਨੂੰ ਦਸਣਗੇ। ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਬਿਆਨਬਾਜ਼ੀ ‘ਤੇ ਸੁਆਲ ਚੁੱਕੇ ਹਨ। ਉੱਥੇ ਹੀ ਪੈਨਲ ਨੇ ਕੈਪਟਨ ਨਾਲ 18 ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ, ਚੋਣ ਲਈ ਜੇ ਬਦਲਾਅ ਕੀਤੇ ਗਏ ਤਾਂ ਪਹਿਲ ਦੇ ਅਧਾਰ ‘ਤੇ ਜਰੂਰ ਕੀਤੇ ਜਾਣਗੇ।

MUST READ