Lockdown ਦੀ ਉਲੰਘਣਾ ਕਰਨਾ ਗੁਰਦੀਪ ਗੋਸ਼ਾ ਤੇ ਸਿਮਰਜੀਤ ਬੈਂਸ ਨੂੰ ਪਿਆ ਭਾਰੀ !
ਪੰਜਾਬੀ ਡੈਸਕ:- ਪੰਜਾਬ ਵਿੱਚ ਅੱਜ ਵੀਕੈਂਡ ਲੌਕਡਾਉਨ ਅਤੇ ਕਰਫਿਉ ਵਿਚਕਾਰ ਲੁਧਿਆਣਾ ਵਿੱਚ ਦੋ ਰਾਜਨੀਤਿਕ ਪਾਰਟੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਯੂਥ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਸਣੇ ਤਕਰੀਬਨ 50 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਖਿਲਾਫ ਲੌਕਡਾਉਨ ਅਤੇ ਕਰਫਿਉ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦਸ ਦਈਏ ਕਿ, ਬੀਤੇ ਦਿਨੀ ਲੌਕਡਾਉਨ ਵਿਚਾਲੇ ਲੁਧਿਆਣਾ ਦੇ ਕੋਟ ਮੰਗਲ ਸਿੰਘ ਖੇਤਰ ਦੇ ਸੜਕ ਨਿਰਮਾਣ ਕਾਰਜ ਦਾ ਉਦਘਾਟਨੀ ਸਮਾਰੋਹ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਸ਼ਿਰਕਤ ਕੀਤੀ। ਪਰ ਮਾਮਲਾ ਉਦੋਂ ਵਿਗੜੀਆਂ ਜਦੋਂ ਯੂਥ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਅਤੇ ਸਮਰਥਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਦੋਵਾਂ ਸਮਰਥਕਾਂ ਨਾਲ ਬਦਸਲੂਕੀ ਸ਼ੁਰੂ ਹੋ ਗਈ। ਹੌਲੀ ਹੌਲੀ ਇਹ ਮਾਮਲਾ ਇੱਕ ਵਧ ਰਹੀ ਤਕਰਾਰ ਤੱਕ ਪਹੁੰਚ ਗਿਆ। ਦੋਵਾਂ ਧੜਿਆਂ ਵਿਚਾਲੇ ਜ਼ਬਰਦਸਤ ਝਗੜਾ ਹੋਇਆ। ਇਸ ਪੂਰੇ ਮਾਮਲੇ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।