ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਰੀਸ ਵਿਚ ਗਾਰਡ ਆਫ ਆਨਰ; ਕਿਹਾ-ਚੰਦਰਯਾਨ ਦੀ ਸਫਲਤਾ ਸਾਰਿਆਂ ਲਈ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦਿਨ ਦੇ ਦੌਰੇ ’ਤੇ ਗਰੀਸ ਪਹੁੰਚੇ। ਉਥੇ ਉਨ੍ਹਾਂ ਨੇ ਰਾਸ਼ਟਰਪਤੀ ਕੈਟਰੀਨਾ ਸਕੇਲਾਰੋਪੋਓਲੋ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਦਰਯਾਨ ਦੀ ਸਫਲਤਾ ਸਿਰਫ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਹੈ। ਇਸ ਨਾਲ ਸਾਰੇ ਵਿਗਿਆਨੀਆਂ ਅਤੇ ਮਾਨਵਤਾ ਨੂੰ ਮੱਦਦ ਮਿਲੇਗੀ।

ਪੀਐਮ ਮੋਦੀ ਨੂੰ ਗਰੀਸ ਦੇ ਏਥਨਜ਼ ਵਿਚ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉਨ੍ਹਾਂ ਨੇ ਟੌਂਮਬ ਆਫ ਅਨਨੋਨ ਸੋਲਜਰ’ ’ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਤੋਂ ਪਹਿਲਾਂ ਏਥਨਜ਼ ਵਿਚ ਏਅਰਪੋਰਟ ਦੇ ਬਾਹਰ ਭਾਰਤੀ ਮੂਲ ਦੇ ਵਿਅਕਤੀਆਂ ਨੇ ਪੀਐਮ ਮੋਦੀ ਦਾ ਭਰਵਾਂ ਸਵਾਗਤ ਵੀ ਕੀਤਾ। ਭਾਰਤੀ ਮੂਲ ਦੇ ਵਿਅਕਤੀਆਂ ਨੇ ਮੋਦੀ ਨੂੰ ਗਰੀਸ ਦਾ ਪਰੰਪਰਿਕ ਮੁਕੁਟ ਵੀ ਪਹਿਨਾਇਆ। 

MUST READ