PSEB ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਗ੍ਰਾਂਟ ਜਾਰੀ
ਪੰਜਾਬੀ ਡੈਸਕ:- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 12 ਵੀਂ ਜਮਾਤ ਦੇ 200 ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ 5 ਲੱਖ ਦੀ ਗਰਾਂਟ ਜਾਰੀ ਕੀਤੀ ਹੈ। PSEB ਦੇ ਬੁਲਾਰੇ ਅਨੁਸਾਰ ਇਸ ਸਾਲ 12 ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਵੱਖ-ਵੱਖ ਕੰਪਨੀਆਂ ਵਿੱਚ ਸਿਖਲਾਈ ਦਿੱਤੀ ਜਾਣੀ ਹੈ। ਇਹ ਸਿਖਲਾਈ ਦੋ ਮਹੀਨਿਆਂ ਦੀ ਹੋਵੇਗੀ। ਸਿਖਲਾਈ ਦੌਰਾਨ ਵਿਭਾਗ ਹਰ ਮਹੀਨੇ 1250 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫਾ ਦਿੱਤੀਆਂ ਜਾਵੇਗਾ। ਇਸ ਸਮੇਂ ਦੌਰਾਨ ਕੰਪਨੀ ਨੂੰ 1250 ਰੁਪਏ ਪ੍ਰਤੀ ਵਿਦਿਆਰਥੀ ਦਿੱਤੇ ਜਾਣਗੇ। ਇਸ ਤਰ੍ਹਾਂ, ਹਰ ਵਿਦਿਆਰਥੀ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ।

ਬੁਲਾਰੇ ਮੁਤਾਬਿਕ ਵਿਦਿਆਰਥੀਆਂ ਨੂੰ ਇਹ ਪ੍ਰੀਖਣ ਉਨ੍ਹਾਂ ਦੀ ਸਲਾਨਾ ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਦਿੱਤਾ ਜਾਵੇਗਾ। ਇਸ ਲਈ ਸਕੂਲ ਮੁਖੀ ਨੂੰ ਕਿਹਾ ਗਿਆ ਹੈ ਕਿ, ਉਹ ਵਿਦਿਆਰਥੀਆਂ ਨੂੰ ਸਹਿਮਤੀ ਫਾਰਮ ਭਰਨ। ਬੁਲਾਰੇ ਅਨੁਸਾਰ ਸਿਖਲਾਈ ਦੇ ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕੰਪਨੀ ਅਤੇ ਵਿਦਿਆਰਥੀ ਦਰਮਿਆਨ ਆਪਸੀ ਤਾਲਮੇਲ ਦੇ ਅਧਾਰ ਤੇ ਇਸ ਸਿਖਲਾਈ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਪਰ ਇਸ ਦੇ ਲਈ ਕੰਪਨੀ ਨੂੰ ਹਰ ਮਹੀਨੇ 2500 ਰੁਪਏ ਦਾ ਵਜ਼ੀਫ਼ਾ ਵਿਦਿਆਰਥੀਆਂ ਨੂੰ ਦੇਣਾ ਹੋਵੇਗਾ।