9 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਗ੍ਰੰਥੀ ਦੀ ਕੀਤੀ ਕੁੱਟਮਾਰ
ਪੰਜਾਬੀ ਡੈਸਕ:- ਬਠਿੰਡਾ ਜ਼ਿਲ੍ਹੇ ਦੇ ਅਕਾਲਗੜ੍ਹ ਕੋਟੜਾ ਦੇ ਇਕ ਗੁਰਦੁਆਰੇ ਦੇ ਗ੍ਰੰਥੀ ‘ਤੇ 9 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ। ਘਟਨਾ ਉਦੋਂ ਦੀ ਹੈ, ਜਦੋਂ ਲੜਕੀ ਸ਼ਨੀਵਾਰ ਸ਼ਾਮ ਨੂੰ ਆਪਣੇ ਨਾਨਕੇ ਨਾਲ ਗੁਰਦੁਆਰੇ ਗਈ ਹੋਈ ਸੀ, ਜਿਥੇ ਉਹ ਦੋਸ਼ੀ ਗ੍ਰੰਥੀ ਗੁਰਨਾਮ ਸਿੰਘ ਦੇ ਕਮਰੇ ਦੇ ਬਾਹਰ ਖੇਡ ਰਹੀ ਸੀ, ਜਿਸ ਨੇ ਫਿਰ ਉਸ ਨਾਲ ਛੇੜਛਾੜ ਕੀਤੀ।

ਲੜਕੀ ਨੇ ਸਾਰੀ ਘਟਨਾ ਆਪਣੇ ਚਾਚੇ ਨੂੰ ਬਿਆਨ ਕੀਤੀ, ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਗ੍ਰੰਥੀ ਨੂੰ ਬੰਨ੍ਹ ਕੇ ਕੁੱਟਿਆ। ਇਥੋਂ ਤੱਕ ਕਿ, ਉਸਦੀ ਪੱਗ ਵੀ ਲਾਹ ਦਿੱਤੀ ਗਈ। ਪਿੰਡ ਵਾਲਿਆਂ ਨੇ ਇਸ ਘਟਨਾ ਦਾ ਪੂਰਾ ਵੀਡੀਓ ਬਣਾ ਲਿਆ ਅਤੇ ਉਸ ਨੂੰ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਦਿੱਤਾ।