ਸਮਾਜ ਨੂੰ ਤੋੜਨ ਲਈ ਮਹਾਗਠਜੋੜ ਦਾ ਗੁਪਤ ਏਜੰਡਾ ਸਾਹਮਣੇ ਆ ਰਿਹਾ ਹੈ: ਤਰੁਣ ਚੁੱਘ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਭਾਈ-ਭਤੀਜਾਵਾਦ, ਅੱਤਵਾਦ, ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੇ ਸਮਰਥਕਾਂ ਦੇ ਮਹਾਗਠਜੋੜ ਨੇ ਆਪਣਾ ਗੁਪਤ ਏਜੰਡਾ ਜਨਤਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾ ਸਨਾਤਨ ਧਰਮ ਦਾ ਵਿਰੋਧ ਕਰਨਾ ਅਤੇ ਦੂਜਾ ਪੱਤਰਕਾਰਾਂ ਨੂੰ ਡਰਾਉਣਾ ਧਮਕਾਉਣਾ। ਤਾਮਿਲਨਾਡੂ ਤੋਂ ਉਦੈ ਨਿਧੀ ਨੇ ਸਨਾਤਨ ਨੂੰ ਡੇਂਗੂ ਅਤੇ ਮਲੇਰੀਆ ਕਹਿ ਕੇ ਇਸ ਨੂੰ ਖਤਮ ਕਰਨ ਦੀ ਗੱਲ ਕਹੀ, ਜਦੋਂ ਕਿ ਬਿਹਾਰ ਦੇ ਸਿੱਖਿਆ ਮੰਤਰੀ ਰਾਮਚਰਿਤ ਮਾਨਸ ਦਾ ਹਰ ਦਿਨ ਅਪਮਾਨ ਕਰ ਰਹੇ ਹਨ।

MUST READ