ਕਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਪੜ੍ਹੋ ਕਿਸ ਤਰ੍ਹਾਂ ਜਾ ਸਕਦੇ ਨੇ

ਕਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਜਿਦਾਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ ਦੇ ਦਾਖਲ ਹੋਣ ‘ਤੇ ਪਾਬੰਦੀ ਲਗਾਈ ਹੋਈ ਸੀ। ਪਰ ਟੀਕਾਕਰਨ ਮਗਰੋਂ ਜ਼ਿਆਦਾਤਰ ਦੇਸ਼ਾਂ ਨੇ ਕੁਝ ਸ਼ਰਤਾਂ ਨਾਲ ਪਾਬੰਦੀ ਵਿਚ ਛੋਟ ਦੇ ਦਿੱਤੀ ਹੈ। ਇਸੇ ਤਰ੍ਹਾਂ ਕੋਰੋਨਾ ਮਹਾਮਾਰੀ ਕਾਰਨ ਭਾਰਤ ਅਤੇ ਕੈਨੇਡਾ ਵਿਚਕਾਰ ਵੀ ਉਡਾਨਾ ਫ਼ਿਲਹਾਲ 21 ਜੁਲਾਈ ਤੱਕ ਰੱਦ ਕੀਤੀਆਂ ਗਈਆਂ ਨੇ ਪਰ ਕੈਨੇਡਾ ਨੇ ਹੁਣ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਨੇ ‘ਥਰਡ ਕੰਟਰੀ’ (third country) ਰੂਟ ਤੋਂ ਆਉਣ ਵਾਲੇ ਭਾਰਤੀਆਂ ਨੂੰ ਆਪਣੇ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਕੈਨੇਡਾ ਨੇ ਇਸ ਸੰਬੰਧ ਦੇ ਵਿਚ ਅਪਡੇਟਿਡ ਟ੍ਰੈਵਲ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਉਹਨਾਂ ਕਨੇਡਾ ਆਉਣ ਵਾਲੇ ਭਾਰਤੀਆਂ ਨੂੰ ਕੋਵਿਡ ਟੈਸਟ ਕਰਵਾਉਣਾ ਹੋਵੇਗਾ ਅਤੇ ਰਿਪੋਰਟ ਨੈਗੇਟਿਵ ਹੋਣ ‘ਤੇ ਹੀ ਫਲਾਈਟ ਵਿਚ ਬੋਰਡਿੰਗ ਦੀ ਇਜਾਜ਼ਤ ਮਿਲੇਗੀ। ਯਾਤਰਾ ਸੰਬੰਧੀ ਸਲਾਹ ਵਿਚ ਕਿਹਾ ਗਿਆ ਹੈ ਕਿ ਕੋਵਿਡ ਨੈਗੇਟਿਵ ਰਿਪੋਰਟ ਤੀਜੇ ਦੇਸ਼ ਦੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਕੈਨੇਡਾ ਭਾਰਤ ਦੀ ਮੌਲੀਕਿਊਲਰ ਟੈਸਟ ਰਿਪੋਰਟ ਨੂੰ ਫਿਲਹਾਲ ਸਵੀਕਾਰ ਨਹੀਂ ਕਰਦਾ।
ਇਸ ਦੇ ਲਈ ਕੈਨੇਡਾ ਸਰਕਾਰ ਵਲੋਂ ਕੁਝ ਸ਼ਰਤਾਂ ਰੱਖੀਆਂ ਨੇ ਭਾਰਤ ਲਈ ਇਕ ਗਲੋਬਲ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਯਾਤਰੀ ਜੋ ਪਹਿਲਾਂ ਕੋਰੋਨਾ ਪੀੜਤ ਪਾਇਆ ਗਿਆ ਹੋਵੇ ਅਤੇ ਉਹ ਕੈਨੇਡਾ ਦੀ ਯਾਤਰਾ ਕਰਨ ਵਾਲਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਰਿਪੋਰਟ ਦਿਖਾਉਣੀ ਹੋਵੇਗੀ। ਕੋਰੋਨਾ ਟੈਸਟ ਯਾਤਰਾ ਤੋਂ ਪਹਿਲੇ 14 ਤੋਂ 90 ਦਿਨ ਦੇ ਵਿਚਕਾਰ ਹੀ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ ਜੇਕਰ ਕੋਈ ਯਾਤਰੀ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਤੀਜੇ ਦੇਸ਼ ਵਿਚ 14 ਦਿਨ ਇਕਾਂਤਵਾਸ ਵਿਚ ਬਿਤਾਉਣੇ ਹੋਣਗੇ।
ਕੈਨੇਡਾ ਦੀ ਇਸ ਅਪ਼ਡੇਟਿਡ ਯਾਤਰਾ ਸਲਾਹ ਨਾਲ ਪੇਸ਼ੇਵਰਾਂ, ਵਿਦਿਆਰਥੀਆਂ ਜਾਂ ਹੋਰ ਕਾਰਨਾਂ ਤੋਂ ਦੇਸ਼ ਦੀ ਯਾਤਰਾ ਕਰਨ ਦੇ ਚਾਹਵਾਨ ਭਾਰਤੀਆਂ ਦੀ ਸਮੱਸਿਆ ਵਧਾ ਦਿੱਤੀ ਹੈ। ਸਲਾਹਕਾਰ ਮੁਤਾਬਕ ਰਿਪੋਰਟ ਪਾਜ਼ੇਟਿਵ ਆਉਣ ‘ਤੇ ਭਾਰਤੀ ਯਾਤਰੀ ਨੂੰ ਤੀਜੇ ਦੇਸ਼ ਵਿਚ 14 ਦਿਨ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਇਸ ਨਾਲ ਉਹਨਾਂ ਦਾ ਸਮਾਂ ਬਰਬਾਦ ਹੋਵੇਗਾ ਅਤੇ ਨਾਲ ਹੀ ਤੀਜੇ ਦੇਸ਼ ਵਿਚ ਰਹਿਣ ਦਾ ਖਰਚਾ ਵੀ ਹੋਵੇਗਾ। ਪਰ ਨਾਲ ਹੀ ਇਹ ਗੱਲ ਰਾਹਤ ਵੀ ਦਿੰਦੀ ਹੈ ਕਿ ਆਖਰ ਕਨੇਡਾ ਜਾਣ ਦਾ ਰਸਤਾ ਖੁਲ੍ਹ ਗਿਆ ਹੈ।

MUST READ