ਫੁੱਟਬਾਲ ਦੇ ਮੈਦਾਨ ਚ ਜਾਣਾ ਰਿਸ਼ਭ ਪੰਤ ਨੂੰ ਪਿਆ ਮਹਿੰਗਾ

ਭਾਰਤ ਦੇ ਵਿਕਟ ਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਫੁੱਟਬਾਲ ਦਾ ਮੈਚ ਦੇਖਣਾ ਮਹਿੰਗਾ ਪੈ ਗਿਆ । ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਦੌਰੇ ‘ਤੇ ਗਏ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੁੱਝ ਦਿਨ ਪਹਿਲਾਂ ਹੀ ਯੂਰੋ ਕੱਪ 2020 ਵਿਚ ਇੰਗਲੈਂਡ ਅਤੇ ਜਰਮਨੀ ਵਿਚਾਲੇ ਹੋਏ ਮੁਕਾਬਲੇ ਨੂੰ ਦੇਖਣ ਲਈ ਲੰਡਨ ਦੇ ਵੈਂਬਲੇ ਸਟੇਡੀਅਮ ਗਏ ਸਨ। ਜਿਸ ਦੇ ਚਲਦੇ ਉਹ ਕਰੋਨਾ ਦਾ ਸ਼ਿਕਾਰ ਹੋ ਗਏ ਹਨ।
ਮੈਚ ਦੇ ਦੌਰਾਨ ਉਨ੍ਹਾਂ ਨੇ ਸਟੇਡੀਅਮ ਵਿਚ ਹਜ਼ਾਰਾਂ ਲੋਕਾਂ ਵਿਚਾਲੇ ਬਿਨਾਂ ਮਾਸਕ ਪਾ ਕੇ ਪ੍ਰਸ਼ੰਸਕਾਂ ਨਾਲ ਇਕ ਤਸਵੀਰ ਵੀ ਖਿਚਾਈ ਸੀ। ਤੇ ਪੰਤ ਦੀ ਇਹ ਨਾਦਾਨੀ ਉਨ੍ਹਾਂ ‘ਤੇ ਭਾਰੀ ਪੈ ਗਈ ਹੈ ਅਤੇ ਉਹ ਕੋਰੋਨਾ ਵਾਇਰਸ ਦੇ ਚਪੇਟ ਚ ਆ ਗਏ ਹਨ। ਅਹਿਤਿਆਤ ਵਜੋਂ ਪੰਤ ਨੂੰ 18 ਜੁਲਾਈ ਤੱਕ ਆਈਸੋਲੇਸ਼ਲ ਵਿਚ ਰਹਿਣਾ ਹੋਵੇਗਾ। ਇਸ ਦੇ ਬਾਅਦ ਦੁਬਾਰਾ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ । ਅਤੇ ਜੇਕਰ ਪੰਤ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ ਡਰਹਮ ਵਿਚ 20 ਜੁਲਾਈ ਤੋਂ ਹੋਣ ਵਾਲੇ ਅਭਿਆਸ ਮੈਚ ਵਿਚ ਹਿੱਸਾ ਲੈ ਸਕਣਗੇ।
ਨਹੀਂ ਤਾਂ ਫਿਰ ਤੋਂ ਇਕ ਵਾਰ ਉਹਨਾਂ ਨੂੰ ਸਾਰੀ ਪ੍ਰਕਿਰਿਆ ਦੁਹਰਾਣੀ ਪੈ ਸਕਦੀ ਹੈ । ਦਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਦਾ ਇੱਕ ਹੋਰ ਖਿਡਾਰੀ ਵੀ ਕਰੋਨਾ ਪਾਜ਼ਿਟਿਵ ਆ ਚੁਕਾ ਹੈ।

MUST READ