ਹਲਕਾ ਰਾਮਪੁਰਾ ਫੁਲ ਤੋਂ 40 ਪਰਿਵਾਰ ਕਾਂਗਰਸ ਅਤੇ ਆਪ ਨੂੰ ਛੱਡ ਕੇ ਅਕਾਲੀ ਦਲ ਚ ਹੋਏ ਸ਼ਾਮਿਲ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੁਣ ਤੋਂ ਹੀ ਗਰਮਾਉਣਾ ਸ਼ੁਰੂ ਹੋ ਗਿਆ ਹੈ। ਵੱਖ ਵੱਖ ਰਾਜਸੀ ਪਾਰਟੀਆਂ ਆਪਣੀਆਂ ਗਤੀਵਿਧੀਆਂ ਚ ਮਸ਼ਰੂਫ ਹਨ। ਇਸੇ ਦੇ ਚਲਦੇ ਹਲਕਾ ਰਾਮਪੁਰਾ ਫੂਲ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਿਆ ਜਦੋਂ ਪਿੰਡ ਬੁਰਜ ਗਿੱਲ ਤੋਂ 40 ਪਰਿਵਾਰ ਅਲਵਿਦਾ ਕਹਿ ਕੇ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ਼ ਗੁਰਪ੍ਰਰੀਤ ਸਿੰਘ ਮਲੂਕਾ ਦੀ ਅਗਵਾਈ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਹਰਬੰਸ ਸਿੰਘ ਤੇ ਤਰਸੇਮ ਸਿੰਘ ਬੁਰਜਗਿੱਲ ਦੀ ਪੇ੍ਰਰਨਾ ਸਦਕਾ ਇੰਨਾ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ।
ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਗੁਰਦੀਪ ਸਿੰਘ, ਬੰਸਾ ਸਿੰਘ, ਕੁਲਵੰਤ ਸਿੰਘ, ਗੁਰਮੇਲ ਸਿੰਘ, ਸੁੱਖਾ ਸਿੰਘ, ਰਾਜੂ ਸਿੰਘ, ਕੇਵਲ ਸਿੰਘ, ਨਿੱਕਾ ਸਿੰਘ, ਹਰਦੇਵ ਸਿੰਘ, ਭੋਲਾ ਸਿੰਘ, ਬਚਿੱਤਰ ਸਿੰਘ, ਅਜੈਬ ਸਿੰਘ, ਮੰਦਰ ਸਿੰਘ, ਗੋਬਿੰਦ ਸਿੰਘ, ਜਾਗੀ ਸਿੰਘ, ਰਾਜਪਾਲ ਕੌਰ, ਗੋਗਾ ਸਿੰਘ, ਗੁਰਲਾਲ ਸਿੰਘ, ਦਲਵਾਰਾ ਸਿੰਘ, ਬਿੱਲਾ ਸਿੰਘ, ਰੂਪ ਸਿੰਘ, ਭੋਲਾ ਸਿੰਘ, ਕਾਲੀ ਸਿੰਘ, ਗੁਰਦਾਸ ਸਿੰਘ, ਕੌਰੀ ਸਿੰਘ, ਹਰਜਿੰਦਰ ਸਿੰਘ ਸ਼ੈਟੀ ਸ਼ਾਮਲ ਹਨ।
ਹਲਕਾ ਇੰਚਾਰਜ ਗੁਰਪ੍ਰਰੀਤ ਸਿੰਘ ਮਲੂਕਾ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਮਲੂਕਾ ਨੇ ਕਿਹਾ ਹੈ ਕਿ ਉਨਾ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਮਲੂਕਾ ਨੇ ਕਿਹਾ ਕਿ ਹੁਣ ਸੂਬੇ ਦੇ ਲੋਕ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਉਤਾਵਲੇ ਹਨ। ਇਸ ਮੌਕੇ ਹਰਮਨ ਸਿੰਘ ਢਿਪਾਲੀ, ਸਾਬਕਾ ਸਰਪੰਚ ਰੌਸ਼ਨ ਲਾਲ ਸਿੰਗਲਾ, ਸਾਬਕਾ ਸਰਪੰਚ ਸਵਰਨ ਸਿੰਘ, ਹਰਜਸਪਾਲ ਸਿੰਘ ਪਪਨਾ, ਸੁਖਪਾਲ ਸਿੰਘ ਪਾਲੀ ਸਾਬਕਾ ਪੰਚ, ਰਾਜੂ ਸਿੰਘ ਨੰਬਰਦਾਰ, ਜੱਗਾ ਸਿੰਘ ਮੈਂਬਰ, ਗੁਰਮੀਤ ਸਿੰਘ, ਹਾਕਮ ਸਿੰਘ ਸਾਬਕਾ ਸੋਸਾਇਟੀ ਪ੍ਰਧਾਨ, ਕੌਂਸਲਰ ਭਾਈ ਬਲਜਿੰਦਰ ਸਿੰਘ ਬਗੀਚਾ, ਕੌਂਸਲਰ ਲਖਵੀਰ ਸਿੰਘ ਲੱਖੀ ਜਵੰਧਾ, ਹਰਵਿੰਦਰ ਸਿੰਘ ਡੀਸੀ ਭਾਈਰੂਪਾ, ਜੱਸਾ ਸਿੰਘ ਭਾਈਰੂਪਾ, ਗੁਰਤੇਜ ਸ਼ਰਮਾ, ਗੁਰਤੇਜ ਜਵੰਧਾ, ਭਾਈ ਗੁਰਨੈਬ ਸਿੰਘ ਨੈਬੀ, ਸੁਰਜੀਤ ਸਿੰਘ ਰੌਲ ਕਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲਰ ਭਾਈਰੂਪਾ, ਹੈਪੀ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
2022 ਚੋਣਾਂ ਚ ਸਬ ਰਾਜਸੀ ਪਾਰਟੀਆਂ ਵਲੋਂ ਪੁਰਾ ਜੋਰ ਲਗਾਇਆ ਜਾ ਰਿਹਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਆਖਿਰ ਕੌਣ ਇਸ ਬਾਰ ਜਿੱਤ ਦਾ ਸਿਹਰਾ ਆਪਣੇ ਸਿਰ ਸਜਾ ਪਾਵੇਗਾ।