ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਭਾਜਪਾ ਤੋਂ ਬਰਖ਼ਾਸਤ ਹੋ ਕੇ ਜੁਆਇਨ ਕਰ ਲਈ ਇਹ ਪਾਰਟੀ
ਪੰਜਾਬ ਚ 2022 ਦੀਆਂ ਚੋਣਾਂ ਜੀਓ ਜੀਓ ਨਜਦੀਕ ਆ ਰਹੀਆਂ ਹਨ ਸਿਆਸੀ ਗਿਤਵਿਧੀਆਂ ਤੇਜ ਹੁੰਦੀਆ ਜਾ ਰਹੀਆਂ ਹਨ। ਇਸੇ ਦੇ ਚਲਦੇ ਬੀਤੇ ਦਿਨ ਅਨੁਸ਼ਾਨ ਹੀਨਤਾ ਕਰਕੇ ਪਾਰਟੀ ਚੋ ਬਰਖ਼ਾਸਤ ਅਨਿਲ ਜੋਸ਼ੀਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਹਨ। ਦਸ ਦਈਏ ਕਿ ਉਨ੍ਹਾਂ ਨਾਲ ਕਈ ਹੋਰ ਭਾਜਪਾ ਵਰਕਰ ਵੀ ਅਕਾਲੀ ਦਲ ’ਚ ਸ਼ਾਮਲ ਹੋਣਗੇ। ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਜੋਸ਼ੀ ਆਪ ਚ ਸ਼ਾਮਲ ਹੋ ਸਕਦੇ ਨੇ।ਪਰ ਉਹਨਾਂ ਸਬ ਅਟਕਲਾਂ ਤੇ ਵਿਰਾਮ ਲਾਉਂਦਿਆਂ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਜਿਵੇ ਕਿ ਅਸੀਂ ਜਾਣਦੇ ਹਾਂ ਕਿ ਮਾਝੇ ਤੇ ਸ਼ਹਿਰੀ ਹਿੰਦੂ ਵਰਗ ਵਿਚ ਜੋਸ਼ੀ ਦਾ ਚੰਗਾ ਰਸੂਖ਼ ਹੈ। ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਦੀ ਹਮਾਇਤ ਕੀਤੀ ਸੀ। ਅਜਿਹੇ ਚ ਹੁਣ ਉਹ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ । ਕਿ ਤੁਹਾਨੂੰ ਲਗਦਾ ਹੈ ਕਿ ਉਹਨਾਂ ਨੇ ਇਹ ਸਹੀ ਫੈਸਲਾ ਕੀਤਾ ਹੈ।