ਰੋਪੜ ਟਕਰਾਅ ‘ਚ 24 ਖਿਲਾਫ ਦਰਜ ਐਫਆਈਆਰ, 6 ਨੂੰ ਲਿਆ ਗਿਆ ਹਿਰਾਸਤ ‘ਚ

ਪੰਜਾਬੀ ਡੈਸਕ :- ਜ਼ਿਲ੍ਹਾ ਪੁਲਿਸ ਨੇ ਦੋ ਦਰਜਨ ਸ਼ੱਕੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜੋ ਐਤਵਾਰ ਨੂੰ ਵਾਰਡ ਨੰਬਰ 1 ਵਿੱਚ ਕਾਂਗਰਸ ਅਤੇ ਅਕਾਲੀ ਸਮਰਥਕਾਂ ਦਰਮਿਆਨ ਹੋਈ ਝੜਪ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਰੋਕਥਾਮ ਹਿਰਾਸਤ ‘ਚ ਰੱਖਿਆ ਗਿਆ ਹੈ। ਦੱਸ ਦਈਏ ਐਤਵਾਰ ਨੂੰ ਚੌਣ ਖੇਤਰ ਵਿੱਚ ਮਤਦਾਨ ਦੌਰਾਨ, ਕਾਂਗਰਸ ਅਤੇ ਅਕਾਲੀ ਦਲ ਦੇ ਸਮਰਥਕਾਂ ਨੇ ਇਕ ਦੂਜੇ ਉੱਤੇ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਪੈਸੇ ਵੰਡਣ ਦਾ ਦੋਸ਼ ਲਗਾਉਂਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਝੜਪ ਵਿੱਚ ਨੌਂ ਵਿਅਕਤੀ ਜ਼ਖਮੀ ਹੋਏ, ਜੋ ਕਿ ਹਸਪਤਾਲ ‘ਚ ਜੇਰੇ ਇਲਾਜ਼ ਹਨ।

Image result for Ropar police FIR

ਰੋਪੜ ਦੇ ਐਸਐਸਪੀ ਅਖਿਲ ਚੌਧਰੀ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਦੇ ਬਾਅਦ ਆਈਪੀਸੀ ਦੀ ਧਾਰਾ 341, 323, 506, 148 ਅਤੇ 149 ਤਹਿਤ ਕੁੱਲ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਦਾਬ੍ਰਤ ਖੇਤਰ ਦੇ ਛੇ ਵਿਅਕਤੀਆਂ ਨੂੰ ਰੋਕਥਾਮ ਹਿਰਾਸਤ ਵਿੱਚ ਲਿਆ ਗਿਆ ਹੈ।

MUST READ