ਜਾਣੋ ਕਿਉਂ ਪੁਲਿਸ ਨੇ ਕੀਤਾ ਕਿਸਾਨਾਂ ਖਿਲਾਫ ਪਰਚਾ ਦਰਜ

ਪੰਜਾਬੀ ਡੈਸਕ :- ਦੇਸ਼ ਦੀ ਰਾਜਧਾਨੀ, ਦਿੱਲੀ ਦੇ ਬਾਰਡਰ ‘ਤੇ ਖੇਤੀਬਾੜੀ ਕਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ 46 ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਅੱਠਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਦੌਰਾਨ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਗੱਲ ਕਰ ਰਹੇ ਹਨ।

ਕਿਸਾਨ ਅੰਦੋਲਨ ਦਿੱਲੀ ਅਤੇ ਐਨਸੀਆਰ ਦੇ ਸਾਰੇ ਸ਼ਹਿਰਾਂ ਦੀਆਂ ਸਰਹੱਦਾਂ ‘ਤੇ ਚੱਲ ਰਿਹਾ ਹੈ। ਉੱਥੇ ਹੀ ਅੱਜ ਐਤਵਾਰ ਨੂੰ ਵੀ ਕਿਸਾਨਾਂ ਦੇ ਤਿੱਖੇ ਅੰਦੋਲਨ ਨੂੰ ਦੇਖਦੇ ਹੋਏ ਪੁਲਿਸ ਨੇ ਗਾਜ਼ੀਪੁਰ ਤੇ ਚਿੱਲਾ ਬਾਰਡਰ ਸੀਲ ਕਰ ਦਿੱਤਾ ਹੈ। ਦਸ ਦਈਏ ਐਤਵਾਰ ਸਵੇਰੇ ਸੰਘਰਸ਼ਮਈ ਕਿਸਾਨਾ ਨੇ ਡਿਪਟੀ ਸਪੀਕਰ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ ਕੀਤੀ ਸੀ। ਕਿਸਾਨਾਂ ਦੀ ਇਸ ਪ੍ਰਤੀਕ੍ਰਿਆ ‘ਤੇ ਉਨ੍ਹਾਂ ਖਿਲਾਫ ਮਾਣਹਾਨੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

MUST READ