ਜਾਣੋ ਕਿਉਂ ਕੀਤੀ, ਅਡਾਨੀ ਗਰੁੱਪ ਨੇ ਅਦਾਲਤ ਜਾਣ ਦੀ ਗੱਲ

ਪੰਜਾਬੀ ਡੈਸਕ :- ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਨੇ ਕਿਹਾ ਹੈ ਕਿ, ਪ੍ਰਚਾਰ ਅਤੇ ਦੁਰਾਚਾਰ ਤੋਂ ਪ੍ਰੇਰਿਤ ਇੱਕ ਝੂਠੀ ਆਨਲਾਈਨ ਮੁਹਿੰਮ ਰਾਹੀਂ ਇਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਨੀਵਾਰ ਨੂੰ ਅਡਾਨੀ ਗਰੁੱਪ ਨੇ ਕਿਹਾ ਕਿ, ਉਹ ਆਪਣੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰੇਂਗੇ ਅਤੇ ਅਦਾਲਤ ‘ਚ ਕੇਸ ਦਾਇਰ ਕਰਨਗੇ। ਹਾਲਾਂਕਿ, ਟਵਿੱਟਰ ਹੈਂਡਲ ‘ਤੇ ਦਿੱਤੇ ਬਿਆਨ ਵਿੱਚ ਕਿਸੇ ਖਾਸ ਦੋਸ਼ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਬਿਆਨ ਵਿੱਚ ਕਿਹਾ ਗਿਆ ਹੈ ਕਿ, ਕੁਝ ਸਵਾਰਥੀ ਹਿੱਤ ਦੇਸ਼ ਦੇ ਰਣਨੀਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਮੂਹ ਦੇ ਟਵਿੱਟਰ ਹੈਂਡਲ ‘ਤੇ ਪਈ ਪੋਸਟ,’ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਦੀ ਲੋੜ ‘ਤੇ ਇੱਕ ਖੁੱਲਾ ਪੱਤਰ’ ਵਿੱਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਨਾਲ ਸਮੂਹ ਪ੍ਰਭਾਵਿਤ ਹੋ ਰਿਹਾ ਹੈ।

Gautam Adani woos Amazon, Google with Indian data hubs

ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਸੱਚ, ਉਦੇਸ਼ ਅਤੇ ਨਿਰਪੱਖਤਾ’ ਸਹੀ ਅਤੇ ਸੰਤੁਲਿਤ ਪੱਤਰਕਾਰੀ ਦੇ ਸਿਧਾਂਤ ਹਨ, ਪਰ ਬਹੁਤ ਸਾਰੇ ਮੌਕਿਆਂ ‘ਤੇ ਅਡਾਨੀ ਸਮੂਹ ਨੂੰ ਪ੍ਰਚਾਰ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਖਤਰਨਾਕ ਆਨਲਾਈਨ ਮੀਡੀਆ ਮੁਹਿੰਮਾਂ ਦੇ ਵੀ ਸ਼ਿਕਾਰ ਹੋ ਗਏ ਹਾਂ। ਸਾਡੇ ਕੰਮਕਾਜਾਂ ਬਾਰੇ ਗਲਤ ਪ੍ਰਚਾਰ ਹੋ ਰਿਹਾ ਹੈ, ਜਿਸ ਨਾਲ ਸ਼ੇਅਰਧਾਰਕਾਂ ਦਾ ਨੁਕਸਾਨ ਹੋਇਆ ਹੈ। ਗੁਜਰਾਤ ਦੇ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਅਣਉਚਿਤ ਲਾਭ ਦਿੱਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।

ਅਜੋਕੇ ਸਮੇਂ ਵਿੱਚ, ਅਡਾਨੀ ਗਰੁੱਪ ‘ਤੇ ਤਿੰਨ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਤੋਂ ਲਾਭ ਲੈਣ ਦਾ ਦੋਸ਼ ਲਾਇਆ ਗਿਆ ਹੈ। ਬੀਜੇਪੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਪਿਛਲੇ ਹਫਤੇ ਦੋਸ਼ ਲਾਇਆ ਸੀ ਕਿ, ਅਡਾਨੀ ਸਮੂਹ ਦਾ ਬੈਂਕਾਂ ਦੀ ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ (ਐਨਪੀਏ) ਦਾ ਸਾਢੇ ਚਾਰ ਲੱਖ ਕਰੋੜ ਰੁਪਏ ਦਾ ਬਕਾਇਆ ਹੈ। ਹਾਲਾਂਕਿ, ਸਮੂਹ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੈਂਕ ਕਰਜ਼ਿਆਂ ਦੀ ਮੁੜ ਅਦਾਇਗੀ ਕਰਨ ਵਿਚ ਇਸ ਨੇ ਕਦੇ ਕਮੀ ਨਹੀਂ ਕੀਤੀ।

MUST READ