ਜਾਣੋ ਰਾਘਵ ਚੱਡਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਕਿਉਂ ਕਿਹਾ ਪੰਜਾਬ ਦੀ ਰਾਖੀ ਸਾਵੰਤ

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਦੱਸਿਆ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨ ਦੇਣ ਲਈ ਕਾਂਗਰਸ ਹਾਈ ਕਮਾਂਡ ਤੋਂ ਝਾੜ ਪਈ ਹੈ। ਇਸ ਲਈ ਉਹ ਹੁਣ ਕੇਜਰੀਵਾਲ ਦੇ ਪਿੱਛੇ ਪਏ ਹਨ। ਉਹਨਾਂ ਟਵੀਟ ਕੀਤਾ, ‘ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਖਿਲਾਫ਼ ਬੋਲਣ ਲਈ ਹਾਈ ਕਮਾਂਡ ਵੱਲੋਂ ਝਾੜ ਪਾਈ ਗਈ।

ਇਸ ਲਈ ਅੱਜ ਬਦਲਾਅ ਲਈ ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ। ਕੱਲ੍ਹ ਤੱਕ ਇੰਤਜ਼ਾਰ ਕਰੋ ਕਿਉਂਕਿ ਉਹ ਕੈਪਟਨ ਖਿਲਾਫ਼ ਦੁਬਾਰਾ ਜ਼ਬਰਦਸਤ ਬਿਆਨ ਦੇਣੇ ਸ਼ੁਰੂ ਕਰਨਗੇ’। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ ਸੀ। ਸਿੱਧੂ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਦੇ ਰਹੇ ਸੀ ਤਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਪ੍ਰਾਈਵੇਟ ਮੰਡੀ ਸਥਾਪਤ ਕਰਨ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕੀਤਾ। ਉਸ ਤੋਂ ਬਾਅਦ ਕੇਜਰੀਵਾਲ ਨੇ ਸੰਸਦ ਵਿਚ ਬਿੱਲ ਫਾੜਨ ਦਾ ਡਰਾਮਾ ਕੀਤਾ ਸੀ।

MUST READ