ਜਾਣੋ, ਕਿਉਂ ਪਾਕਿਸਤਾਨ ਨੇ ਆਪਣੇ ਹੀ ਲੋਕਾਂ ਨੂੰ ਕੀਤਾ ਜ਼ਖਮੀ

ਪੰਜਾਬੀ ਡੈਸਕ :- ਗੁਆਂਢੀ ਮੁਲਕ ਪਾਕਿਸਤਾਨ ‘ਚ ਕੀਤਾ ਗਿਆ ਮਿਸਾਈਲ ਪ੍ਰੀਖਣ ਆਪਣੇ ਹੀ ਲੋਕਾਂ ‘ਤੇ ਭਾਰੀ ਪੈ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਸ਼ਾਹੀਨ -3 ਦਾ ਸਫਲ ਪ੍ਰੀਖਣ ਕੀਤਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਪਰ ਬਾਅਦ ‘ਚ ਇਹ ਪ੍ਰੀਖਿਆ ਵਿਵਾਦਾਂ ‘ਚ ਘਿਰ ਗਈ। ਦਸ ਦਈਏ ਇਸ ਬੈਲਿਸਟਿਕ ਮਿਜ਼ਾਈਲ ਦਾ ਟੈਸਟ ਬਲੋਚਿਸਤਾਨ ਦੇ ਡੇਰਾ ਗਾਜ਼ੀ ਖਾਨ ਤੋਂ ਕੀਤਾ ਗਿਆ ਸੀ।

ਬਲੋਚਿਸਤਾਨ ਰੀਪਬਲੀਕਨ ਪਾਰਟੀ ਨੇ ਕਿਹਾ ਕਿ, ਸ਼ਾਹੀਨ -3 ਡੇਰਾ ਬੁਗਤੀ ਦੀ ਰਿਹਾਇਸ਼ ‘ਤੇ ਡਿੱਗਿਆ, ਜਿਸ ਹੇਠ ਕਈ ਮਕਾਨ ਢਹਿ-ਢੇਰੀ ਹੋ ਗਏ ਅਤੇ ਕਈ ਲੋਕ ਜ਼ਖਮੀ ਹੋਏ। ਇਸ ਘਟਨਾ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਦਾ ਸੋਸ਼ਲ ਮੀਡੀਆ ‘ਤੇ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ। ਬਲੋਚਿਸਤਾਨ ਰੀਪਬਲੀਕਨ ਪਾਰਟੀ ਦੇ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਵੀ ਕਿਹਾ ਕਿ, ਮਿਜ਼ਾਈਲ ਪ੍ਰੀਖਣ ਦੌਰਾਨ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਟਵੀਟ ਕੀਤਾ ਕਿ, ਪਾਕਿ ਫੌਜ ਨੇ ਬਲੋਚਿਸਤਾਨ ਨੂੰ ਇਕ ਪ੍ਰਯੋਗਸ਼ਾਲਾ ਬਣਾਇਆ ਹੈ। ਇਹ ਮਿਜ਼ਾਈਲਾਂ ਆਮ ਲੋਕਾਂ ਦੀ ਮੌਜੂਦਗੀ ਵਿੱਚ ਚਲਾਈਆਂ ਗਈਆਂ, ਜਿਸ ਤੋਂ ਦਰਜਨਾਂ ਘਰ ਤਬਾਹ ਹੋ ਗਏ।

ਬੁਗਤੀ ਨੇ ਆਪਣੇ ਦੂਜੇ ਟਵੀਟ ‘ਚ ਕਿਹਾ ਕਿ, ਬਲੋਚਿਸਤਾਨ ਸਾਡੀ ਜੱਦੀ ਧਰਤੀ ਹੈ, ਇਹ ਕੋਈ ਪ੍ਰਯੋਗਸ਼ਾਲਾ ਨਹੀਂ ਹੈ। ਅਸੀਂ ਪਾਕਿਸਤਾਨ ਦੀ ਇਸ ਕਾਰਵਾਈ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ। ਸ਼ਾਹੀਨ -3 ਮਿਜ਼ਾਈਲ ਦੀ ਸਟ੍ਰਾਈਕ ਰੇਂਜ 2,750 ਕਿਲੋਮੀਟਰ ਹੈ, ਜਿਸ ਨੂੰ ਪਾਕਿਸਤਾਨ ਆਰਮੀ ਮੰਨਦੀ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਐਕਸਪ੍ਰੈਸ ਟ੍ਰਿਬਿਉਨ ਨੂੰ ਦੱਸਿਆ ਕਿ, ਇਹ ਪ੍ਰੀਖਿਆ ਸਵੈ-ਰੱਖਿਆ ਦੀ ਨੀਤੀ ਤਹਿਤ ਕੀਤੀ ਗਈ ਹੈ ਅਤੇ ਇਸ ਦਾ ਮੁੱਖ ਕੇਂਦਰ ਭਾਰਤ ਹੈ।

MUST READ