ਜਾਣੋ ਕਿਉਂ ਚੱਲ ਰਿਹਾ ਹੈ ਪੰਜਾਬ ‘ਚ ਗੈਂਗਵਾਰ, ਕੈਪਟਨ ਸਰਕਾਰ ਅਪਰਾਧ ਰੋਕਣ ‘ਚ ਨਾਕਾਮ ਕਿਉਂ ?
ਪੰਜਾਬ ਚ 2022 ਚੋਣਾਂ ਨਜ਼ਦੀਕ ਹਨ। ਇਸੇ ਕਾਰਨ ਸਿਆਸੀ ਉਥਲ ਪੁਥਲ ਮੱਚ ਚੁਕੀ ਹੈ। ਕਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਗੈਂਗਵਾਰ ਚਲ ਪਈ ਹੈ ਕਈ ਰਾਜਸੀ ਆਗੂਆਂ ਦਾ ਦਿਨ ਦਿਹਾੜੇ ਕਤਲ ਹੋ ਚੁਕਾ ਹੈ । ਪੁਲਿਸ ਸਿਰਫ ਬੇਰੋਜ਼ਗਾਰ ਅਧਿਆਪਕਾਂ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਸਸ਼ਨ ਕਰ ਰਹੇ ਪੰਜਾਬ ਵਾਸੀਆਂ ਤੇ ਬੱਲ ਪ੍ਰਯੋਗ ਕਰਨ ਜੋਗੀ ਰਹੀ ਗਈ ਹੈ। ਤਰਤ ਤਾਰਨ ਚ ਕੁੱਟ ਕੁੱਟ ਕੇ ਇੱਕ ਵਿਅਕਤੀ ਦੀ ਸ਼ਰੇਆਮ ਹੱਤਿਆ ਕਰ ਦਿਤੀ ਜਾਂਦੀ ਹੈ। ਪਰ ਪੁਲਿਸ ਸੁੱਤੀ ਰਹਿੰਦੀ ਹੈ। ਅਮ੍ਰਿਤਸਰ ਚ ਸਕੂਲ ਦੇ ਬੱਚਿਆਂ ਦੇ ਟਿਫ਼ਨ ਚੋ ਬੰਬ ਮਿਲਦੇ ਹਨ ਅਤੇ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਜਾਂਦਾ ਹੈ।
ਚੋਣਾਂ ਨਜ਼ਦੀਕ ਹਨ ਅਤੇ ਸੂਬੇ ਦਾ ਮਾਹੌਲ ਬੇਹਦ ਖਰਾਬ ਹੈ। ਕਨੂੰਨ ਵਿਵਸਥਾ ਦਾ ਅਪਰਾਧੀਆਂ ਚ ਕੋਈ ਡਰ ਨਹੀਂ ਹੈ। ਜੇਲਾਂ ਚ ਬੈਠੇ ਅਪਰਾਧੀ ਰੈਕਟ ਚਲਾ ਰਹੇ ਹਨ। ਗੁੰਡਾਗਰਦੀ ਆਪਣੇ ਸਿਖਰਾਂ ਤੇ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰਾਜਸੀ ਸ਼ੈ ਤੋਂ ਬਿਨਾਂ ਕਿ ਇਹ ਸਭ ਸੰਭਵ ਹੈ। ਸ਼ਾਇਦ ਨਹੀਂ, ਪਰ ਇਸਦਾ ਅਸਲ ਮਕਸਦ ਕਿ ਹੈ।
2022 ਚੋਣਾਂ ਨਜਦੀਕ ਹਨ ਅਤੇ ਆਪਰਾਧਿਕ ਗਤੀਵਿਧੀਆਂ ਵੱਧਣਾ ਚਿੰਤਾ ਦਾ ਵਿਸ਼ਾ ਹੈ। 2017 ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਗੈਂਗਸਟਰਾਂ ਦਾ ਖਾਤਮਾ ਕੀਤਾ ਜਾਵੇਗਾ ਪਰ ਨਾ ਤਾਂ ਨਸ਼ੇ ਖ਼ਤਮ ਹੋਏ ਨਾ ਹੀ ਗੈਂਗਸਟਰ। ਗੈਂਗਵਾਰ ਹੋਣ ਦੀ ਵਜ੍ਹਾ ਨਸ਼ੇ ਦਾ ਕਾਰੋਬਾਰ ਵੀ ਹੋ ਸਕਦਾ ਹੈ । ਨਸ਼ੇ ਦਾ ਵੱਡਾ ਕਾਰੋਬਾਰ ਹੈ ਜਿਸਤੇ ਕਬਜ਼ਾ ਕਰਨ ਲਈ ਇਹ ਗੈਂਗਵਾਰ ਹੋ ਰਹੀ ਹੈ। ਦੂਜੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਕਿਉਕਿ ਸੂਬੇ ਚ ਲੁਟਾਂ ਖੋਹਾਂ ਵਰਗੀਆਂ ਵਾਰਦਾਤਾਂ ਚ ਵਾਧਾ ਹੋਇਆ ਹੈ।
ਜ਼ਰੂਰਤ ਹੈ ਕਿ ਸਰਕਾਰ ਵਲੋਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਅਜਿਹੇ ਮਾੜੇ ਅਨਸਰਾਂ ਨੂੰ ਠੱਲ ਪਾਈ ਜਾਵੇ ਤਾਂ ਹੀ ਆਮ ਇਨਸਾਨ ਸੁਰੱਖਿਅਤ ਰਹਿ ਸਕੇਗਾ।