ਜਾਣੋ ਕਿਉਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹੋਏ ਸਯੁੰਕਤ ਕਿਸਾਨ ਮੋਰਚੇ ਤੋਂ ਵੱਖ, ਕੀ ਕਿਸਾਨ ਅੰਦੋਲਨ ਹੋਵੇਗਾ ਕਮਜ਼ੋਰ

ਕਿਸਾਨ ਅੰਦੋਲਨ ਚ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਕਿਸਾਨ ਸਯੁੰਕਤ ਮੋਰਚੇ ਤੋਂ ਵੱਖ ਹੋ ਗਏ ਹਨ । ਭਾਰਤੀ ਕਿਸਾਨ ਯੂਨੀਅਨ ਏਕਤਾ (ਚਢੂਨੀ) ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਆਪਣੇ ਫੇਸਬੁੱਕ ਪੇਜ਼ ਰਾਹੀਂ ਉਨ੍ਹਾਂ ਇਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੇਰੇ ਨਾਲ ਸ਼ੁਰੂ ਤੋਂ ਹੀ ਭੇਦਭਾਵ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕੋ ਜਿਹਾ ਗੁਨਾਹ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ‘ਤੇ ਕਾਰਵਾਈ ਨਹੀਂ ਹੁੰਦੀ ਅਤੇ ਮੈਨੂੰ ਮੋਰਚੇ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।


ਇਸ ਦੇ ਨਾਲ ਹੀ ਉਨ੍ਹਾਂ 4 ਜੱਥੇਬੰਦੀਆਂ ਦੇ ਆਗੂਆਂ ਨੂੰ ਵੀ ਮੀਟਿੰਗ ਤੋਂ ਬਾਹਰ ਕਰ ਦਿੱਤਾ ਗਿਆ ਜੋ ਕਿ ਡੇਰਾ ਬਾਬਾ ਨਾਨਕ ਤੋਂ ਇਕ ਵੱਡਾ ਜੱਥਾ ਲੈ ਕੇ ਇੱਥੇ ਪੁੱਜੇ ਸੀ, ਉਨ੍ਹਾਂ ਦੀ ਗੱਲਤੀ ਸਿਰਫ ਇੰਨੀ ਸੀ ਕਿ ਉਹ ਮੇਰੀ ਅਗਵਾਈ ‘ਚ ਇਹ ਜੱਥਾ ਲੈ ਕੇ ਇੱਥੇ ਪੁੱਜੇ ਸਨ। ਜਿਨ੍ਹਾਂ ਦੇ ਨਾਂ ਪਗੜੀ ਸੰਭਾਲ ਲਹਿਰ ਤੋਂ ਸਤਨਾਮ ਸਿੰਘ, ਮਾਝਾ ਕਿਸਾਨ ਯੁਨਿਅਨ ਸੰਘਰਸ਼ ਕਮੇਟੀ ਤੋਂ ਗੁਰਮੀਤ ਸਿੰਘ, ਪੰਜਾਬ ਫੈੱਡਰੇਸ਼ਨ ਗੁਰਦਾਸਪੁਰ ਇੰਦਰਪਾਲ ਸਿੰਘ ਅਤੇ ਕਿਸਾਨ ਯੁਨੀਅਨ ਮਾਝਾ ਤੋਂ ਗੁਰਮੁੱਖ ਸਿੰਘ ਅਤੇ ਸੁਖਜੀਤ ਸਿੰਘ ਸ਼ਾਮਲ ਹਨ।


ਆਪਣੇ ਫੇਸਬੁੱਕ ਪੇਜ਼ ‘ਤੇ ਉਨ੍ਹਾਂ ਲਿਖਿਆ ਕਿ ਮੈਨੂੰ ਅਫਸੋਸ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਮੁਖੀਆਂ ਅਤੇ ਖਾਸ ਕਰਕੇ ਪੰਜਾਬ ਦੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਬੜੇ ਸਾਰੇ ਲੋਕਾਂ ਨੂੰ ਧੱਕੇ ਮਾਰ ਬਾਹਰ ਕੱਢਿਆ ਅਤੇ ਅਸ਼ਲੀਲ ਵਿਵਹਾਰ ਕੀਤਾ ਹੈ, ਜਿਸਦੇ ਮੱਦੇਨਜ਼ਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਨਹੀਂ ਜਾਵਾਂਗੇ ਪਰ ਅੰਦੋਲਨ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਹਰ ਫੈਸਲੇ ਦਾ ਸਵਾਗਤ ਕਰਾਂਗੇ ਅਤੇ ਅੰਦੋਲਨ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਕੰਮ ਕਰਾਂਗੇ।

MUST READ