ਜਾਣੋ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਏ ਕਾਂਗਰਸ ਨੂੰ ਕਿਉਂ ਕਿਹਾ ਮਤਰੇਈ ਮਾਂ

ਸ੍ਰੀ ਮੁਕਤਸਰ ਸਾਹਿਬ ਚ ਪਹੁੰਚੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਆਪਣੀਆਂ ਮਾਰੂ ਨੀਤੀਆਂ ਨਾਲ ਖੇਤੀਬਾੜੀ ਧੰਦੇ ਨੂੰ ਪਿੱਛੇ ਵੱਲ ਧੱਕਿਆ ਹੈ।


ਦੱਸ ਦਈਏ ਕੀ ਮਜੀਠੀਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਐੱਮ.ਐੱਲ.ਏ. ਕੰਵਰਜੀਤ ਸਿੰਘ ਬਰਕੰਦੀ ਦੇ ਮਾਤਾ ਸਰਦਾਰਨੀ ਲਖਵਿੰਦਰ ਕੌਰ ਬਰਕੰਦੀ ਪਤਨੀ ਸ: ਮਨਜੀਤ ਸਿੰਘ ਬਰਕੰਦੀ ਸਾਬਕਾ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਉਸੇ ਰਸਤੇ ‘ਤੇ ਹੀ ਚੱਲ ਰਹੀ ਹੈ।

MUST READ