ਜਾਣੋ ਕਿਉਂ ਅਖਿਲੇਸ਼ ਯਾਦਵ ਨੂੰ ਲੋੜ ਪਈ ਰਾਕੇਸ਼ ਟਿਕੈਤ ਨੂੰ ਫੋਨ ਕਰਨ ਦੀ

ਪੰਜਾਬੀ ਡੈਸਕ:– ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਫੋਨ ਕੀਤਾ ਤੇ ਉਨ੍ਹਾਂ ਦੀ ਤਬੀਅਤ ਪੁੱਛੀ। ਰਾਕੇਸ਼ ਟਿਕੈਤ ਨੇ ਅਖਿਲੇਸ਼ ਯਾਦਵ ਨੂੰ ਆਪਣੀ ਸਥਿਤੀ ਦੱਸੀ। ਜਾਣਕਾਰੀ ਮੁਤਾਬਿਕ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਹੈ ਕਿ, ਉਨ੍ਹਾਂ ਨੇ ਹੁਣੇ ਰਾਕੇਸ਼ ਟਿਕੈਤ ਜੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ ਹੈ। ਸਾਰਾ ਦੇਸ਼ ਦੇਖ ਰਿਹਾ ਹੈ ਕਿ, ਕਿਸ ਤਰ੍ਹਾਂ ਭਾਜਪਾ ਸਰਕਾਰ ਨੇ ਕਿਸਾਨੀ ਨੇਤਾਵਾਂ ਤੇ ਦੋਸ਼ ਲਗਾਏ ਅਤੇ ਤਸੀਹੇ ਦਿੱਤੇ। ਅੱਜ ਵੀ ਭਾਜਪਾ ਦੇ ਹਮਾਇਤੀ ਸ਼ਰਮ ਨਾਲ ਸਿਰ ਝੁਕਾ ਰਹੇ ਹਨ ਅਤੇ ਮੂੰਹ ਲੁਕਾ ਰਹੇ ਹਨ। ਅੱਜ ਦੇਸ਼ ਦੀ ਭਾਵਨਾ ਅਤੇ ਹਮਦਰਦੀ ਕਿਸਾਨਾਂ ਨਾਲ ਹੈ।

ਦਸ ਦਈਏ ਕਿ, ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਗਾਜੀਪੁਰ ਬਾਰਡਰ ‘ਤੇ ਅੰਦੋਲਨ ਖਤਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪ੍ਰਸ਼ਾਸਨ ਦੇ ਬੋਲਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਗਾਜ਼ੀਆਬਾਦ ਦੇ ਦੋ ਏਡੀਐਮ ਅਤੇ ਦੋ ਐਸਪੀ ਰਾਕੇਸ਼ ਟਿਕੈਤ ਨਾਲ ਗੱਲਬਾਤ ਕਰਨ ਲਈ ਸਟੇਜ ਤੇ ਪਹੁੰਚੇ। ਏਡੀਐਮ ਸ਼ੈਲੇਂਦਰ ਨੇ ਦੱਸਿਆ ਕਿ, ਉਹ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਆਏ ਸੀ।

ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਇੱਕ ਟਵੀਟ ਵਿੱਚ ਲਿਖਿਆ ਸੀ ਕਿ, ਭਾਜਪਾ ਸਾਰਿਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਭੁੱਖਾ-ਭਾਣਾ ਰੱਖਕੇ, ਝੂਠੇ ਦੋਸ਼ ਲਾਕੇ ਹਰਾਉਣਾ ਚਾਹੁੰਦੀ ਹੈ ਪਰ ਕੁਝ ਲੋਕਾਂ ਨੂੰ ਛੱਡ ਕੇ ਪੂਰਾ ਹਿੰਦੁਸਤਾਨ ਅਜੇ ਵੀ ਕਿਸਾਨਾਂ ਦੇ ਨਾਲ ਖੜੇ ਹਨ। ਭਾਜਪਾ ਉਮੀਦਵਾਰ। ਸਪਾ ਕਿਸਾਨਾਂ ਦੇ ਨਾਲ ਹੈ!

MUST READ