ਜਾਣੋ ਆਪ ਅਤੇ ਕਾਂਗਰਸੀ ਵਰਕਰ ਅਮ੍ਰਿਤਸਰ ‘ਚ ਕਿਉਂ ਹੋਏ ਹੱਥੋਂ ਪਾਈ, ਪੁਲਿਸ ਵੀ ਬਣੀ ਮੁਕਦਰਸ਼ਕ

ਅਮ੍ਰਿਤਸਰ ਚ ਆਪ ਅਤੇ ਕਾਂਗਰਸ ਵਰਕਰ ਆਪਸ ਚ ਉਲਝ ਗਏ । ਆਮ ਆਦਮੀ ਪਾਰਟੀ ਅਤੇ ਸੱਤਾਧਾਰੀ ਕਾਂਗਰਸ ਦੇ ਵਰਕਰਾਂ ਵਿਚਾਲੇ ਥਾਣਾ ਡੀ ਡਵੀਜ਼ਨ ਅਨੁਸਾਰ ਆਉਂਦੇ ਖੇਤਰ ਕਟੜਾ ਸਫੈਦ ‘ਚ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਦੀ ਪ੍ਰਵਾਹ ਵੀ ਨਹੀਂ ਕੀਤੀ ਗਈ ਤੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਗਈ। ਇਸ ਮਾਮਲੇ ‘ਚ ਇਕ ਕੌਂਸਲਰ ਵੱਲੋਂ ਔਰਤ ਨਾਲ ਦੁਰਵਿਵਹਾਰ ਕਰਨ ਦੀ ਜਾਣਕਾਰੀ ਵੀ ਮਿਲੀ ਹੈ, ਜਦਕਿ ਕਾਂਗਰਸੀ ਲੋਕ ਇਸ ਮਾਮਲੇ ‘ਚ ਕਿਸੇ ਹੋਰ ਘਟਨਾਚੱਕਰ ਨਾਲ ਸੱਤਾਧਾਰੀ ਪਾਰਟੀ ਦੀ ਤਾਕਤ ਦੀ ਵਰਤੋਂ ਕਰ ਕੇ ਵਿਰੋਧੀਆਂ ਖਿਲਾਫ ਕੇਸ ਦਰਜ ਕਰਵਾਉਣ ‘ਤੇ ਉਤਾਰੂ ਹੋਏ ਹਨ।


ਜਾਣਕਾਰੀ ਮੁਤਾਬਕ ਆਪਣੇ ਕਾਰੋਬਾਰ ਅਤੇ ਮੰਗ ਦੇ ਸਬੰਧ ‘ਚ ਇਕ ਪੀੜਤ ਔਰਤ ਸੱਤਾਧਾਰੀ ਕਾਂਗਰਸੀ ਕੌਂਸਲਰ ਮਹੇਸ਼ ਖੰਨਾ ਦੇ ਘਰ ਆਪਣੇ ਕੰਮ ਨੂੰ ਲੈ ਕੇ ਆਈ ਸੀ, ਜਿਵੇਂ ਹੀ ਉਸ ਨੇ ਬੇਨਤੀ ਕੀਤੀ ਤਾਂ ਸਥਾਨਕ ਕੌਂਸਲਰ ਨੇ ਇਹ ਕਹਿ ਕੇ ਉਸ ਨੂੰ ਬੇਇੱਜ਼ਤ ਕਰ ਦਿੱਤਾ ਕਿ ਉਸ ਦਾ ਪੁੱਤਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਕੋਲ ਜਾ ਰਿਹਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਤੋਂ ਹੀ ਆਪਣਾ ਕੰਮ ਕਰਵਾਏ। ਇਸ ਦੇ ਨਾਲ ਹੀ ਕੌਂਸਲਰ ਵੱਲੋਂ ਔਰਤ ਨੂੰ ਕਈ ਤਰ੍ਹਾਂ ਦੇ ਅਪਸ਼ਬਦ ਕਹੇ ਜਾਣ ਦਾ ਵੀ ਦੋਸ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਗਾਇਆ ਜਾ ਰਿਹਾ ਹੈ । ਇਸ ਘਟਨਾ ਨੇ ਦੂਜਾ ਮੋੜ ਉਦੋਂ ਲਿਆ, ਜਦੋਂ ਔਰਤ ਨੇ ਕੌਂਸਲਰ ਵੱਲੋਂ ਉਸ ਨੂੰ ਅਪਮਾਨਿਤ ਕੀਤੇ ਜਾਣ ਅਤੇ ਧਮਕੀਆਂ ਦਿੱਤੇ ਜਾਣ ਦੇ ਸਬੰਧ ‘ਚ ਗੱਲ ਆਪਣੇ ਪਰਿਵਾਰ ਤੇ ਪਾਰਟੀ ਦੇ ਲੋਕਾਂ ਕੋਲ ਕੀਤੀ। ਇਸ ‘ਤੇ ਆਮ ਆਦਮੀ ਪਾਰਟੀ ਦੇ ਕਰਮਚਾਰੀ ਕੌਂਸਲਰ ਮਹੇਸ਼ ਖੰਨਾ ਦੇ ਘਰ ਦੇ ਬਾਹਰ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਉਸ ਸਮੇਂ ਆਪਣੇ ਘਰ ਨਹੀਂ ਸੀ, ਜਦਕਿ ਆਏ ਹੋਏ ਲੋਕ ਆਪਣੀ ਸ਼ਿਕਾਇਤ ਦੇ ਸਬੰਧ ‘ਚ ਭੜਾਸ ਕੱਢ ਕੇ ਵਾਪਸ ਚਲੇ ਗਏ ।

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਕਾਂਗਰਸੀ ਥਾਣਾ ਡੀ. ਡਵੀਜ਼ਨ ਨੂੰ ਪਹੁੰਚ ਚੁੱਕੇ ਹਨ ਅਤੇ ਘਟਨਾਚੱਕਰ ਬਾਰੇ ਔਰਤ ਪੱਖ ਦੇ ਨਾਲ ਆਏ ਵਿਰੋਧੀ ਲੋਕਾਂ ‘ਤੇ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੀ ਫਿਰਾਕ ‘ਚ ਬੈਠੇ ਹੋਏ ਹਨ। ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰੋਮੀ ਚੋਪੜਾ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੂਰੀ ਪਾਰਦਰਸ਼ਿਤਾ ਦੀ ਲੋੜ ਹੈ, ਜਦਕਿ ਬੇਕਸੂਰ ਔਰਤ ਨਾਲ ਇਨਸਾਫ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਮਹੇਸ਼ ਖੰਨਾ ਹਮੇਸ਼ਾ ਧਮਕੀ ਦੇ ਕੇ ਕੰਮ ਕਰਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ ਹਨ। ਇਸ ਸਬੰਧ ‘ਚ ਏ. ਸੀ. ਪੀ. ਸੈਂਟਰਲ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦੋਵਾਂ ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

MUST READ