ਆਖਰ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ‘ਚ ਕਿਉਂ ਹੋ ਰਹੀ ਹੈ ਇੰਨੀ ਦੇਰ, ਜਾਣੋ ਵਜ੍ਹਾ

ਆਖਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੀ ਮਜਬੂਰੀ ਹੈ ਕਿ ਪੰਜਾਬ ਪ੍ਰਧਾਨ ਦੇ ਮਾਮਲੇ ਚ ਉਹ ਕੋਈ ਸਪਸ਼ਟ ਨਿਰਣਾ ਨਹੀਂ ਲੈ ਪਾ ਰਿਹੇ। ਪਿਛਲੇਂ ਕਈ ਦਿਨ ਤੋਂ ਇਸ ਬਾਰੇ ਕਾਫੀ ਸਿਆਸੀ ਨਾਟਕ ਹੋ ਚੁੱਕਿਆ ਹੈ। ਸੂਤਰਾਂ ਮੁਤਾਬਿਕ ਵੱਡੀ ਗਿਣਤੀ ਚ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਕੈਪਟਨ ਵਰਗੇ ਸੀਨੀਅਰ ਨੇਤਾ ਦੀ ਹੇਠੀ ਨਾ ਕਰਨ। ਇਸੇ ਦੇ ਚਲਦੇ ਪੰਜਾਬ ਵਿਚ ਕਾਂਗਰਸ ਨੂੰ ਲੈ ਕੇ ਚੱਲ ਰਹੇ ਸੰਕਟ ਦੌਰਾਨ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ 19 ਜੁਲਾਈ ਨੂੰ ਕਾਂਗਰਸ ਦੇ ਪੰਜਾਬ ਨਾਲ ਸਬੰਧਤ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨਾਲ ਵਰਚੂਅਲ ਬੈਠਕ ਕਰਨ ਦਾ ਫ਼ੈਸਲਾ ਕੀਤਾ ਹੈ।


ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਇਸ ਸੰਕਟ ਦਾ ਨਿਪਟਾਰਾ ਕਰਨ ਸਬੰਧੀ ਕਾਂਗਰਸੀ ਸੰਸਦ ਮੈਂਬਰਾਂ ਦੀ ਰਾਏ ਲਈ ਜਾਵੇਗੀ।


ਪੀ. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ ਅਤੇ ਰਾਜ ਸਭਾ ਦੇ 1-2 ਐੱਮ. ਪੀ. ਮੁੱਖ ਮੰਤਰੀ ਦੇ ਖ਼ਿਲਾਫ਼ ਹਨ। ਸੋਨੀਆ ਵਲੋਂ ਕੀਤੀ ਜਾਣ ਵਾਲੀ ਵਰਚੂਅਲ ਬੈਠਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਬੈਠਕ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਵਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਕੋਈ ਫ਼ੈਸਲਾ ਸੁਣਾਇਆ ਜਾਣਾ ਹੈ।

ਅਸਲ ਚ 2022 ਚੋਣਾਂ ਨੂੰ ਬਹੁਤ ਜਿਆਦਾ ਸਮਾਂ ਨਹੀਂ ਰਹਿ ਗਿਆ ਹੈ ਜਿਸਨੂੰ ਦੇਖਦਿਆਂ ਇੱਕ ਨਵੇਂ ਪ੍ਰਧਾਨ ਦੇ ਮੋਢਿਆਂ ਤੇ ਜਿੰਮੇਵਾਰੀ ਦੇਣੀ ਇਕ ਵੱਡਾ ਦਾਅ ਖੇਡਣ ਵਾਲੀ ਗੱਲ ਹੋਵੇਗੀ। ਉਥੇ ਹੀ ਕੈਪਟਨ ਦੇ ਪ੍ਰਭਾਵ ਨੂੰ ਦੇਖਦਿਆਂ ਕਾਂਗਰਸ ਹਾਈ ਕਮਾਨ ਸ਼ਸ਼ੋਪੰਜ ਚ ਹੈ ।

MUST READ