ਜਾਣੋ, ਪੰਜਾਬ ‘ਚ ਇਕੋ ਸਮੇਂ ‘ਚ ਹੋਏ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਦਾ ਅਸਲ ਕਾਰਨ
ਪੰਜਾਬੀ ਡੈਸਕ:– 2022 ‘ਚ ਪੰਜਾਬ ‘ਚ ਜਿੱਥੇ ਚੋਣਾਂ ਹੋਣ ਵਾਲੀ ਹੈ। ਉੱਥੇ ਹੀ ਪੰਜਾਬ ਸਰਕਾਰ ਨੂੰ ਆਪਣੀ ਜਿੱਤ ਨੂੰ ਲੈ ਕੇ ਵੀ ਡਰ ਬਣਿਆ ਹੋਇਆ ਹੈ ਅਤੇ ਇਹ ਗੱਲ ਸਿੱਧ ਹੋ ਰਹੀ ਹੈ ਵਿਰੋਧੀ ਪਾਰਟੀਆਂ ਦੇ ਭਾਸ਼ਣ ਤੋਂ। ਹਾਲਾਂਕਿ ਕੈਪਟਨ ਨੇ ਪੰਜਾਬ ‘ਚ ਔਰਤਾਂ ਦਾ ਆਵਾਜਾਈ ਵੀ ਸੁਖਾਲੀ ਕਰ ਦਿੱਤੀ ਹੈ, ਬਸ ਕਿਰਾਇਆ ਮੁਫ਼ਤ ਕਰਕੇ ਪਰ ਉੱਥੇ ਹੀ ਦੂਜੇ ਪਾਸੇ ਅਪ੍ਰੈਲ ਦੇ ਦੂਜੇ ਹਫਤੇ ‘ਚ ਪੰਜਾਬ ਸਰਕਾਰ ਨੇ ਸੂਬੇ ਦੇ 13 ਤਹਿਸੀਲਦਾਰਾਂ ਅਤੇ 21 ਨਾਇਬ ਤੇਹਸਿਲਦਾਰਾਂ ਦੇ ਤਬਾਦਲੇ ਕਰ ਦਿੱਤੇ।

ਇਨ੍ਹਾਂ ਤਹਿਸੀਲਦਾਰਾਂ ਦੀ ਲੜੀ ‘ਚ ਹਰਕਰਮ ਸਿੰਘ ਨੂੰ ਫਗਵਾੜਾ, ਅਮਰਜੀਤ ਸਿੰਘ ਨੂੰ ਰਾਮਪੁਰਾ ਫੂਲ, ਚੇਤਨ ਸੰਗੜ ਨੂੰ ਚਮਕੌਰ ਸਾਹਿਬ, ਰਾਕੇਸ਼ ਕੁਮਾਰ ਨੂੰ ਸਬ ਰਜਿਸਟਰਾਰ ਖਰੜ, ਪ੍ਰਵੀਣ ਕੁਮਾਰ ਨੂੰ ਸਬ ਰਜਿਸਟਰਾਰ ਜਲੰਧਰ -2, ਕਰੁਣ ਗੁਪਤਾ ਨੂੰ ਸਬ ਰਜਿਸਟਰਾਰ ਮੋਗਾ ਅਤੇ ਵਾਧੂ ਚਾਰਜ ਤਹਿਸੀਲਦਾਰ ਮੋਗਾ, ਹਰਬੰਸ ਸਿੰਘ ਨੂੰ ਮਾਨਸਾ, ਨਵਕਿਰਤ ਸਿੰਘ ਰੰਧਾਵਾ ਨੂੰ ਕਲਾਨੌਰ ਅਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਗੁਰਲੀਨ ਕੌਰ ਸਮਾਣਾ, ਲਕਸ਼ਿਆ ਕੁਮਾਰ ਨੂੰ ਭੁਲੱਥ, ਸੁਖਪਿੰਦਰ ਕੌਰ ਨੂੰ ਕਿਰਤ ਕਮਿਸ਼ਨਰ ਪੰਜਾਬ ਚੰਡੀਗੜ੍ਹ, ਸੁਰਿੰਦਰਪਾਲ ਸਿੰਘ ਪੰਨੂੰ ਨੂੰ ਸਬ ਰਜਿਸਟਰਾਰ ਲੁਧਿਆਣਾ (ਵੈਸਟ) ਅਤੇ ਵਧੀਕ ਚਾਰਜ ਤਹਿਸੀਲਦਾਰ ਲੁਧਿਆਣਾ (ਕੇਂਦਰੀ), ਵਿਕਾਸ ਸ਼ਰਮਾ ਨੂੰ ਮੁਹਾਲੀ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਦੀ ਲੜੀ ‘ਚ ਜਸਕਰਨ ਸਿੰਘ ਨੂੰ ਸਾਹਨੇਵਾਲ ਲੁਧਿਆਣਾ, ਗੁਰਦੀਪ ਸਿੰਘ ਨੂੰ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ, ਅਰਚਨਾ ਸ਼ਰਮਾ ਨੂੰ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਕੁਲਵਿੰਦਰ ਸਿੰਘ ਨੂੰ ਮੰਡੀ ਗੋਬਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ, ਵਿਨੋਦ ਕੁਮਾਰ ਸ਼ਰਮਾ ਨੂੰ ਤਲਵੰਡੀ ਚੌਧਰੀਆ, ਜ਼ਿਲ੍ਹਾ ਕਪੂਰਥਲਾ, ਸੁਖਵਿੰਦਰ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ, ਸੰਦੀਪ ਕੁਮਾਰ ਨੂੰ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ, ਗੁਰਨੇਬ ਸਿੰਘ ਨੂੰ ਖਨੌਰੀ ਜ਼ਿਲ੍ਹਾ ਸੰਗਰੂਰ, ਗੁਰਪ੍ਰੀਤ ਕੌਰ ਨੂੰ ਵਾਧੂ ਚਾਰਜ ਬਰਨਾਲਾ ਭੇਜਿਆ ਗਿਆ। ਭੀਮ ਸੇਨ ਨੂੰ ਨਾਭਾ, ਜ਼ਿਲ੍ਹਾ ਪਟਿਆਲਾ, ਕਰਮਜੀਤ ਸਿੰਘ ਨੂੰ ਭਾਦਸੋਂ, ਜ਼ਿਲ੍ਹਾ ਪਟਿਆਲਾ, ਜਸਵਿੰਦਰ ਸਿੰਘ ਨੂੰ ਚੋਲਾ ਸਾਹਿਬ ਸਮੇਤ ਹੋਰ ਚਾਰਜ ਹਰੀਕੇ ਤਰਨਤਾਰਨ, ਹਰਵਿੰਦਰ ਸਿੰਘ ਗਿੱਲ ਨੂੰ ਖਡੂਰ ਸਾਹਿਬ ਦਾ ਤਹਿਸੀਲਦਾਰ, ਖਡੂਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਤਰਨਤਾਰਨ, ਵਿਧੀਆ ਸਿੰਗਲਾ (ਤਹਿਸੀਲਦਾਰ ਅੰਡਰ ਟ੍ਰੇਨਿੰਗ ਖਮਾਣੋਂ ਜ਼ਿਲ੍ਹਾ ਫਤਿਹਗੜ ਸਾਹਿਬ) ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਅਭਿਸ਼ੇਕ ਕੁਮਾਰ ਨੂੰ ਨਾਇਬ ਤਹਿਸੀਲਦਾਰ ਰਿਕਵਰੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਅਜੈ ਕੁਮਾਰ ਨੂੰ ਨਾਇਬ ਤਹਿਸੀਲਦਾਰ ਰਿਕਵਰੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ, ਲਖਵਿੰਦਰ ਸਿੰਘ ਐਸ.ਐਲ.ਏ.ਸੀ. ਪੀਡਬਲਯੂਡੀ ਜਲੰਧਰ, ਰੋਬਨਜੀਤ ਕੌਰ ਨੂੰ ਸਟੇਟ ਪਟਵਾਰ ਟ੍ਰੇਨਿੰਗ ਸਕੂਲ ਜਲੰਧਰ, ਕਰਮਜੀਤ ਨੂੰ ਪਟਿਆਲਾ, ਮਨੋਹਰ ਲਾਲ ਤੋਂ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਅਰਵਿੰਦਰਪਾਲ ਸਿੰਘ ਸੋਮਲ (ਤਹਿਸੀਲਦਾਰ ਅੰਡਰ ਟ੍ਰੇਨਿੰਗ) ਨੂੰ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਕੀਤਾ ਗਿਆ ਹੈ।
ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ, ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਅਸਲ ਕਾਰਨ ਕੀ ਹੈ ਪਰ ਵਿਰੋਧੀ ਧਿਰਾਂ ਵਲੋਂ ਕਿਆਸ ਲਾਏ ਜਾ ਰਹੇ ਹਨ ਕਿ, ਕੈਪਟਨ ਨੂੰ ਆਪਣੀ ਸੱਤਾ ਦਾ ਡਰ ਸਤਾਉਂਦਾ ਪਿਆ ਹੈ।