ਜਾਣੋ, ਕਿਸਾਨ ਅੰਦੋਲਨ ‘ਤੇ ਸਲਮਾਨ ਖਾਨ ਦੀ ਕੀ ਪ੍ਰਤੀਕ੍ਰਿਆ ਆਈ ਸਾਹਮਣੇ !

ਪੰਜਾਬੀ ਡੈਸਕ:- ਦਿੱਲੀ ‘ਚ ਆਪਣੇ ਹੱਕ ਲਈ ਧਰਨਾ ਦੇ ਰਹੇ ਕਿਸਾਨਾਂ ਦੇ ਸਮਰਥਨ ‘ਚ ਜਦੋ ਪੌਪ ਗਾਇਕ ਰਿਹਾਨਾ ਨੇ ਟਵੀਟ ਕੀਤਾ ਤਾਂ ਇਹ ਮਸਲਾ ਹੋਰ ਵੀ ਗੰਭੀਰ ਬਣ ਗਿਆ। ਕਿਸਾਨਾਂ ਦੇ ਸਮਰਥਨ ‘ਚ ਰਿਹਾਨਾ ਸਮੇਤ ਕਈ ਵਿਦੇਸ਼ੀਆਂ ਨੇ ਆਪਣੀ ਆਵਾਜ਼ ਚੁੱਕੀ, ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੋ ਸਮੂਹਾਂ ਵਿਚ ਵੰਡ ਗਈ, ਜਿੱਥੇ ਸੋਸ਼ਲ ਮੀਡੀਆ ‘ਤੇ ਸਿਤਾਰੇ ਇਸ ਮੁੱਦੇ ‘ਤੇ ਆਪਣੀ ਰਾਏ ਦੇ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਖਾਨ ਵੱਲੋਂ ਇਸ ਮਾਮਲੇ ‘ਤੇ ਕੋਈ ਜਵਾਬ ਨਹੀਂ ਆਇਆ।

Image result for salman khan

ਹਾਲਾਂਕਿ ਜਦੋਂ ਇੱਕ ਇਵੇੰਟ ਦੌਰਾਨ ਉਨ੍ਹਾਂ ਤੋਂ ਦੇਸ਼ ‘ਚ ਚਲ ਰਹੀ ਕਿਸਾਨ ਲਹਿਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪਸ਼ਟ ਤੌਰ ‘ਤੇ ਕੁਝ ਕਹਿਣ ਤੋਂ ਗੁਰੇਜ਼ ਕਰਦੇ ਦਿਖਾਈ ਦਿੱਤੇ, ਉਨ੍ਹਾਂ ਕਿਹਾ ਜੋ ਸਹੀ ਹੈ, ਉਹੀ ਹੋਣਾ ਚਾਹੀਦਾ। ਸਲਮਾਨ ਨੂੰ ਜਦੋਂ ਪੁੱਛਿਆ ਗਿਆ- ‘ਕਿਸਾਨ ਅੰਦੋਲਨ ਇਕ ਅੰਤਰ ਰਾਸ਼ਟਰੀ ਮੁੱਦਾ ਬਣ ਗਿਆ ਹੈ। ਕਈ ਸਿਤਾਰੇ ਟਵੀਟ ਕਰ ਰਹੇ ਹਨ। ਕੀ ਉਹ ਇਸ ‘ਤੇ ਕੁਝ ਕਹਿਣਾ ਚਾਹੇਗਾ?’ ਇਸ ‘ਤੇ ਸਲਮਾਨ ਨੇ ਕਿਹਾ- ‘ਜੋ ਵੀ ਸਹੀ ਹੈ ਉਹ ਕਰਨਾ ਚਾਹੀਦਾ ਹੈ। ਸਹੀ ਚੀਜ਼ ਹੋਣੀ ਚਾਹੀਦੀ ਹੈ।’

https://www.instagram.com/tv/CK4D17snNmx/?utm_source=ig_embed

ਤੁਹਾਨੂੰ ਦੱਸ ਦਈਏ ਕਿ, ਅਜੈ ਦੇਵਗਨ, ਅਨੁਪਮ ਖੇਰ ਅਤੇ ਅਕਸ਼ੇ ਕੁਮਾਰ ਨੇ ਭਾਰਤ ਦੇ ਲੋਕਾਂ ਨੂੰ ਇਸ ਮਾਮਲੇ ‘ਚ ਇਕਮੁੱਠ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ, ਤਪਸੀ ਪੰਨੂੰ, ਰਿਚਾ ਚੱਢਾ, ਦਿਲਜੀਤ ਦੁਸਾਂਝ ਸਮੇਤ ਕਈ ਸਿਤਾਰੇ ਕਿਸਾਨਾਂ ਦੇ ਸਮਰਥਨ ਵਿੱਚ ਹਨ। ਖੈਰ ਰਿਹਾਨਾ ਦੇ ਟਵੀਟ ਤੋਂ ਬਾਅਦ, ਇਨ੍ਹਾਂ ਸਿਤਾਰਿਆਂ ਦੀ ਚੁੱਪੀ ਵੀ ਟੁੱਟੀ ਹੈ, ਜੋ ਕਿ ਇੱਕ ਚੰਗੀ ਗੱਲ ਹੈ।

MUST READ