ਜਾਣੋ ਕਿਵੇਂ, ਹਰਿਆਣਾ ਦੀ ਮਨਿਕਾ ਨੇ ਰੁਸ਼ਨਾਇਆ ਦੇਸ਼ ਦਾ ਨਾਮ

ਨੈਸ਼ਨਲ ਡੈਸਕ :- ਮਾਡਲ ਮਨਿਕਾ ਸ਼ੀਓਕੰਦ ਨੇ ਵੀਐਲਸੀਸੀ ਫੇਮਿਨਾ ਮਿਸ ਇੰਡੀਆ ਹਰਿਆਣਾ 2020 ਦਾ ਖਿਤਾਬ ਜਿੱਤਿਆ। ਪੇਸ਼ੇ ਤੋਂ ਕੈਮੀਕਲ ਇੰਜੀਨੀਅਰ ਮਨਿਕਾ ਨੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਅਤੇ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ। ਮਨਿਕਾ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਵੀਐਲਸੀਸੀ ਫੇਮਿਨਾ ਮਿਸ ਇੰਡੀਆ 2020 ਵਿਚ ਹਿੱਸਾ ਲਿਆ। ਮਨਿਕਾ ‘ਚ ਬਹੁਤ ਸਾਰੀਆਂ ਪ੍ਰਤਿਭਾ ਹਨ। ਇੱਕ ਇੰਜੀਨੀਅਰ ਹੋਣ ਦੇ ਨਾਲ, ਉਹ ਇੱਕ ਚੰਗੀ ਪ੍ਰੋਗਰਾਮ ਪ੍ਰਬੰਧਕ ਅਤੇ ਵਕਤਾ ਵੀ ਹਨ। ਉਹ ਰਾਸ਼ਟਰੀ ਪੱਧਰ ਦੀ ਨੈੱਟਬਾਲ ਖਿਡਾਰੀ ਵੀ ਹੈ। ਆਪਣੀ ਤੰਦਰੁਸਤੀ ਲਈ ਜਾਣੀ ਜਾਂਦੀ ਮਨਿਕਾ ਨੂੰ ਬਚਪਨ ਤੋਂ ਹੀ ਸਮਾਜ ਵਿਚ ਲੜਕੀਆਂ ਨੂੰ ਰੱਖਣ ਦੇ ਵਿਚਾਰਾਂ ਨਾਲ ਲੜਨਾ ਪਿਆ। ਉਨ੍ਹਾਂ ਲੋਕਾਂ ਦੇ ਮਨਾਂ ਵਿਚੋਂ ਕੁੜੀਆਂ ਬੋਝ ਹੁੰਦੀ ਹੈ ਦੀ ਸੋਚ ਨੂੰ ਬਾਹਰ ਕੱਢਣ ਲਈ ਵੀ ਸੰਘਰਸ਼ ਕੀਤੇ।

Image result for Miss India haryana Mnika

ਮਨਿਕਾ ਨੇ ਦੱਸਿਆ, “ਜਦੋਂ ਮੇਰਾ ਜਨਮ ਹੋਇਆ ਸੀ, ਲੋਕਾਂ ਨੇ ਮੇਰੇ ਮਾਪਿਆਂ ਨੂੰ ਬਹੁਤ ਗੱਲਾਂ ਸੁਣਾਈ ਸੀ, ਕਿਉਂ ਕਿ ਮੈ ਆਪਣੇ ਮਾਂ-ਪੀਓ ਦੂਜੀ ਧੀ ਸੀ। ਇਸ ਕਾਰਨ ਮੈਨੂੰ ਫ਼ੈਸਲਾ ਕਰਨਾ ਪਿਆ ਕਿ, ਮੈਂ ਲੋਕਾਂ ਨੂੰ ਦਿਖਾਵਾਂਗਈ ਕਿ ਕੁੜੀਆਂ ਬੋਝ ਨਹੀਂ ਹੁੰਦੀ ਆਪਣੇ ਮਾਂ-ਪੀਓ ‘ਤੇ ਬਲਕਿ ਘਰ ਦੀ ਸ਼ਾਨ ਵੀ ਹੁੰਦੀ ਹੈ। ਮੈ ਆਪਣੇ ਕੈਰੀਅਰ ਨੂੰ ਆਪਣੀ ਜ਼ਿੰਦਗੀ ‘ਚ ਜੋਖਮ ਦੇ ਨਾਲ ਬਣਾਇਆ ਹੈ। ਮੇਰੇ ਮਾਪਿਆਂ ਦੇ ਸਮਰਥਨ ਨਾਲ, ਮੈਂ ਖੇਡਾਂ ਅਤੇ ਅਧਿਐਨ ਦੋਵਾਂ ਵਿੱਚ ਮੁਹਾਰਤ ਹਾਸਲ ਕੀਤੀ। ਬੇਸ਼ੱਕ ਸਮਾਜ ਨੇ ਮੇਰੇ ਮਾਪਿਆਂ ਨੂੰ ਮਾੜਾ ਆਖਿਆ ਪਰ ਉਨ੍ਹਾਂ ਹਰ ਕਦਮ ‘ਤੇ ਮੇਰਾ ਸਾਥ ਦਿੱਤਾ।

Image result for Miss India haryana Mnika

ਦਸ ਦਈਏ ਮਨਿਕਾ ਸ਼ੀਓਕੰਦ ਨੇ ਸਮਾਜ ‘ਚ ਆਪਣੀ ਵੱਖਰੀ ਪਛਾਣ ਬਣਾਉਣ ਅਤੇ ਕੁਝ ਕਰਨ ਦੇ ਸੁਪਨੇ ਵੇਖਣ ਲਈ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਦੀ ਜਿੰਦਗੀ ‘ਚ ਇਕ ਤੋਂ ਬਾਅਦ ਇੱਕ ਸਫਲਤਾ ਮਿਲਦੀ ਚਲੀ ਗਈ, ਜਦੋਂ ਕਿ ਇਹ ਰਾਹ ਉਨ੍ਹਾਂ ਲਈ ਸੌਖੀ ਨਹੀਂ ਸੀ, ਉੱਥੇ ਹੀ ਉਨ੍ਹਾਂ ਸਮਾਜ ‘ਚ ਦੇਸ਼ ‘ਚ ਆਪਣੇ ਮਾਪਿਆਂ ਦਾ ਮਾਣ ਵਧਾਇਆ। ਮਨਿਕਾ ਨੇ ਦੱਸਿਆ, “ਜਦੋਂ ਮੈਂ ਆਪਣੇ ਖਰਚੇ ਆਪ ਚੁੱਕਣੇ ਸ਼ੁਰੂ ਕੀਤੇ, ਤਦ ਮੈਨੂੰ ਅਜਿਹਾ ਕਰਨ ਦਾ ਮੌਕਾ ਮਿਲਿਆ ਜੋ ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਔਰਤਾਂ ਨਹੀਂ ਕਰ ਸਕਦੀਆਂ ਸਨ। ਭਾਵੇਂ ਮੈਂ ਆਪਣੀ ਪਹਿਚਾਣ ਬਣਾਈ ਹੈ ਅਤੇ ਬਹੁਤ ਸਾਰੇ ਪਿੱਤਰਵਾਦੀ ਰੁਕਾਵਟਾਂ ਨੂੰ ਤੋੜਿਆ ਹੈ, ਮੈਨੂੰ ਲਗਦਾ ਹੈ ਕਿ ਸਾਡੇ ਕੋਲ ਸਮਾਜ ਵਿਚ ਤਬਦੀਲੀ ਲਿਆਉਣ ਲਈ ਅਜੇ ਵੀ ਬਹੁਤ ਸਮਾਂ ਲਗੇਗਾ।

Image result for Miss India haryana Mnika

ਮਨਿਕਾ ਨੇ ਕਲਾਈਮੇਟ ਪਰਿਵਰਤਨ ਵਲੋਂ ਵੀ ਕੰਮ ਕਰਨ ‘ਚ ਆਪਣੀ ਹਿੱਸੇਦਾਰੀ ਨਿਭਾਈ ਹੈ। ਉਨ੍ਹਾਂ ਕੰਪਨੀ ‘ਚ ਕਲਾਈਮੇਟ ਪਰਿਵਰਤਨ ਡਿਵੀਜ਼ਨ ਖੋਲ੍ਹਿਆ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਉਹ ਮੁਕਾਮ ਜਰੂਰ ਮਿਲੇਗਾ, ਜੋ ਉਨ੍ਹਾਂ ਨੂੰ ਚਾਹੀਦਾ ਹੈ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਔਰਤਾਂ ਮੌਸਮ ਦੀ ਰਾਖੀ ਲਈ ਵੱਡੀ ਭੂਮਿਕਾ ਅਦਾ ਕਰਦੀਆਂ ਹਨ ਅਤੇ ਇਸ ਲਈ ਮੈ ਐਸਡੀਜੀ ਵਿੱਚ ਲਿੰਗ ਸਮਾਨਤਾ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ।” ਮਨਿਕਾ ਨੇ ਦੱਸਿਆ, ਹੋਲੀ-ਹੋਲੀ ਮੈਨੂੰ ਸਮਝ ਆਇਆ ਕਿ, ਇੱਕ ਵੱਖਰਾ ਪ੍ਰਭਾਅ ਪਾਉਣ ਲਈ ਵੱਖਰੇ ਮੰਚ ਦੀ ਲੋੜ ਹੈ। ਇਸ ਲਈ ਜਦੋਂ ਮੈਨੂੰ VLCC ਫੈਮਿਨਾ ਮਿਸ ਇੰਡੀਆ 2020 ਲਈ ਚੁਣਿਆ ਗਿਆ ਤਾਂ ਮੈਨੂੰ ਵਧੀਆ ਮੌਕਾ, ਸਾਧਨ ਅਤੇ ਫੇਮ ਮਿਲੇਗਾ।

MUST READ