ਜਾਣੋ ਕਿਵੇਂ, ਪਤਨੀ ਨੂੰ ਗਰਭਪਾਤ ਨਾ ਕਰਵਾਉਣਾਂ ਪਿਆ ਮਹਿੰਗਾ
ਪੰਜਾਬੀ ਡੈਸਕ:– ਢਿੱਡ ‘ਚ ਸਾਂਹ ਲੈ ਰਹੀ ਸੀ ਬੱਚੀ, ਜਦੋ ਪਤੀ ਨੂੰ ਲੱਗਿਆ ਪਤਾ ਤਾਂ ਪਤਨੀ ਨੂੰ ਕੀਤੀ ਗਰਭਪਾਤ ਕਰਵਾਉਣ ਦੀ ਗੱਲ। ਪਤੀ ਦੀ ਗੱਲ ਮੰਨਣ ਤੋਂ ਪਤਨੀ ਨੇ ਸਾਫ ਇਨਕਾਰ ਕਰ ਦਿੱਤਾ ਪਰ ਪਤਨੀ ਨੂੰ ਪਤੀ ਦੀ ਗੱਲ ਨਾ ਮੰਨਣੀ ਪਈ ਮਹਿੰਗੀ। ਦਸ ਦਈਏ ਜਦੋ ਪਤਨੀ ਨੇ ਪਤੀ ਨੂੰ ਮਨਾਂ ਕੀਤਾ ਤਾਂ ਪਤੀ ਨੇ ਪਤਨੀ ਨੂੰ ਜਿਉਂਦਾ ਸਾੜ ਦਿੱਤਾ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਮ੍ਰਿਤਕ ਫਰਜ਼ਾਨਾ ਖਾਨ ਦਾ ਨਿਕਾਹ ਗੁੱਜਰ ਖਾਨ ਵਸਨੀਕ ਰਹਿਮਤ ਅਲੀ ਨਾਲ ਲਗਭਗ ਇਕ ਸਾਲ ਪਹਿਲਾਂ ਹੋਇਆ ਸੀ। ਫਰਜ਼ਾਨਾ ਦੇ ਗਰਭਵਤੀ ਹੋਣ ‘ਤੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਢਿੱਡ ਵਿਚਬੱਚੀ ਸਾਂਹ ਲੈ ਰਹੀ ਸੀ।

ਦੋਸ਼ੀ ਰਹਿਮਤ ਅਲੀ ਨਹੀਂ ਚਾਹੁੰਦਾ ਸੀ ਕਿ, ਉਸਦੀ ਧੀ ਦਾ ਜਨਮ ਹੋਵੇ, ਇਸ ਲਈ ਉਹ ਚਾਹੁੰਦਾ ਸੀ ਕਿ ਉਸਦਾ ਗਰਭਪਾਤ ਹੋ ਜਾਵੇ ਪਰ ਫਰਜ਼ਾਨਾ ਇਸ ਲਈ ਤਿਆਰ ਨਹੀਂ ਸੀ। ਦੇਰ ਰਾਤ ਰਹਿਮਤ ਅਲੀ ਨੇ ਸੌਂਦੇ ਹੋਏ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ ਅਤੇ ਰੌਲਾ ਪਾਇਆ ਕਿ, ਫਰਜ਼ਾਨਾ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਆਸ ਪਾਸ ਦੇ ਲੋਕ ਫਰਜ਼ਾਨਾ ਨੂੰ ਹਸਪਤਾਲ ਲੈ ਗਏ, ਜਿਥੇ ਉਸਦੀ ਮੌਤ ਹੋ ਗਈ। ਫਰਜ਼ਾਨਾ ਦੀ ਮਾਂ ਸ਼ਾਹੀਨ ਬੀਬੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰਹਿਮਤ ਅਲੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛ-ਗਿੱਛ ਕਰ ਰਹੀ ਹੈ।