ਬੇਟੀ ਦੀ ਮ੍ਰਿਤਕ ਦੇਹ ਲੈ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ 50,000 ਰੁਪਏ ਦੀ ਵਿੱਤੀ ਸਹਾਇਤਾ
ਪੰਜਾਬੀ ਡੈਸਕ:– ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਕ ਵਿਅਕਤੀ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ, ਜੋ ਵਾਇਰਲ ਹੋਈ ਇਕ ਵੀਡੀਓ ਵਿਚ ਆਪਣੀ 11 ਸਾਲ ਦੀ ਧੀ ਦੀ ਲਾਸ਼ ਨੂੰ ਆਪਣੇ ਮੋਢਿਆਂ ‘ਤੇ ਚੁੱਕਕੇ ਲਿਜਾਂਦਾ ਵੇਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ, ਵੀਡੀਓ ਵਿੱਚ ਵੇਖੇ ਗਏ ਵਿਅਕਤੀ ਦੀ ਪਛਾਣ ਦਿਲੀਪ ਕੁਮਾਰ ਵਜੋਂ ਹੋਈ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਰਾਮ ਨਗਰ ਖੇਤਰ ਵਿੱਚ ਇੱਕ ਦਿਹਾੜੀ ਕਰਦਾ ਮਜ਼ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ, ਉਸ ਦੀ ਲੜਕੀ ਦੀ 9 ਮਈ ਨੂੰ ਅੰਮ੍ਰਿਤਸਰ ਵਿੱਚ ਫੌਂਤ ਹੋ ਗਈ ਸੀ। ਉਨ੍ਹਾਂ ਕਿਹਾ ਕਿ, ਉਸਦੀ ਮੌਤ ਕੋਵਿਡ -19 ਕਰਕੇ ਨਹੀਂ ਹੋਈ ਸੀ।

ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ, ਪਰਿਵਾਰ ਦੀ ਆਰਥਿਕ ਸਥਿਤੀ ਸਥਿਰ ਨਹੀਂ ਹੈ ਅਤੇ ਤੁਰੰਤ ਮਦਦ ਦੀ ਲੋੜ ਹੈ। 10 ਮਈ ਨੂੰ ਇਕ ਵਿਅਕਤੀ ਦੁਆਰਾ ਇਕ ਵੀਡੀਓ ਬਣਾਈ ਗਈ ਸੀ, ਜਿਸ ਵਿਚ ਕੁਮਾਰ ਆਪਣੀ ਬੇਟੀ ਸੋਨੂੰ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਂਦੇ ਹੋਏ ਦਿਖਾਈ ਦੇ ਰਿਹਾ ਹੈ। ਦਿਲੀਪ, ਜੋ ਉੜੀਸਾ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ, ਉਸ ਦੇ ਗੁਆਂਢੀ ਮਦਦ ਲਈ ਅੱਗੇ ਨਹੀਂ ਆਏ, ਕਿਉਂਕਿ ਉਸਨੂੰ ਲੱਗਾ ਕਿ, ਉਸ ਦੀ ਲੜਕੀ ਦੀ ਮੌਤ ਕੋਵਿਡ -19 ਕਾਰਨ ਹੋਈ ਹੈ।