ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ-ਬਰਨਾਲਾ ਫਲਾਈਓਵਰ ਦਾ ਰੱਖਿਆ ਨੀਂਹ ਪੱਥਰ

ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਗਰੀਨ ਸਿਟੀ ਅਤੇ ਬੱਲਾ ਰਾਮ ਨਗਰ ਜੰਕਸ਼ਨ ਤੇ ਫਲਾਈਓਵਰ ਦੀ ਉਸਾਰੀ ਕਰਨਾ ਸਮੇਤ 2 ਵੀਯੂਪੀ ਦਾ 50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਓਵਰਬ੍ਰਿਜ਼ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਬਠਿੰਡਾ-ਬਰਨਾਲਾ ਬਾਈਪਾਸ ਓਵਰਬ੍ਰਿਜ਼ ਬਨਣ ਦੇ ਨਾਲ ਜਿੱਥੇ ਸੜਕ ਹਾਦਸਿਆਂ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਲਈ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਵੇਗੀ। ਇਹ ਪੁਲ ਬਨਣ ਨਾਲ ਸ਼ਹਿਰ ਤੇ ਨਾਲ ਲੱਗਦੇ ਮੁਹੱਲਿਆਂ ਦੀ ਤਕਰੀਬਨ 50 ਹਜ਼ਾਰ ਆਬਾਦੀ ਨੂੰ ਫਾਇਦਾ ਹੋਵੇਗਾ।


ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਲੰਮੇ ਸਮੇਂ ਤੋਂ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆ ਕਿਹਾ ਕਿ ਇਸ ਓਵਰਬ੍ਰਿਜ਼ ਦਾ ਕੰਮ ਦਸੰਬਰ ਮਹੀਨੇ ਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਪੁੱਲ ਦੇ ਬਨਣ ਦੇ ਨਾਲ ਬਲਾਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਸ਼ਕਤੀ ਵਿਹਾਰ, ਬਾਬਾ ਫਰੀਦ ਨਗਰ, ਨੈਸ਼ਨਲ ਕਲੋਨੀ,ਹਜੂਰਾ ਕਪੂਰਾ ਕਲੋਨੀ, ਬੈਂਕ ਕਲੋਨੀ, ਪੂੱਡਾ ਫੇਸ 4, ਪੂੱਡਾ ਫੇਸ 5, ਗਰੀਨ ਸਿਟੀ, ਢਿੱਲੋਂ ਕਲੋਨੀ ਅਤੇ ਹੋਰ ਨਾਲ ਲਗਦੇ ਮੁਹੱਲਿਆਂ ਦੀ 50 ਹਜ਼ਾਰ ਆਬਾਦੀ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਚ ਵਿਕਾਸ ਦੇ ਕੰਮਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ. ਬਾਦਲ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆ।ਸਮਾਗਮ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ। ਇਸ ਮੌਕੇ ਸ. ਬਾਦਲ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਤੇ ਆਜ਼ਾਦੀ ਸੰਗਰਾਮ ਵਿਚ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਸਿੰਜਦਾ ਕੀਤਾ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦੀ ਦੀਆਂ ਠੰਡੀਆਂ ਹਵਾਵਾਂ ਨਸੀਬ ਕਰ ਰਹੇ ਹਾਂ।


ਇਸ ਮੌਕੇ ਅਰੁਣ ਵਧਾਵਨ, ਚੇਅਰਮੈਨ ਪਲੈਨਿੰਗ ਬੋਰਡ ਰਾਜਨ ਗਰਗ, ਕੇ ਕੇ ਅਗਰਵਾਲ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ, ਕੌਂਸਲਰ ਬੇਅੰਤ ਸਿੰਘ, ਸੁਖਦੇਵ ਸੁੱਖਾ, ਸੁਨੀਲ ਬਾਂਸਲ, ਰਜਿੰਦਰ ਸਿੱਧੂ,ਜਗਜੀਤ ਸਿੰਘ ਜੀਤੀ,ਮਲਕੀਤ ਸਿੰਘ, ਉਮੇਸ਼ ਗੋਗੀ, ਜਿੰਮੀ ਬਰਾੜ, ਪਵਨ ਮਾਨੀ, ਸੰਦੀਪ ਗੋਇਲ ,ਦਰਸ਼ਨ ਘੁੱਦਾ, ਕੌਂਸਲਰ ਜਸਵੀਰ ਸਿੰਘ ਜੱਸਾ, ਰਾਜੂ ਭੱਠੇਵਾਲਾ, ਸੰਦੀਪ ਗੋਇਲ,ਬਲਜਿੰਦਰ ਠੇਕੇਦਾਰ, ਰੁਪਿੰਦਰ ਬਿੰਦਰਾ,ਯਾਦਵਿੰਦਰ ਭਾਈਕਾ, ਕੁਲਭੂਸ਼ਨ ਸ਼ਰਮਾ ਆਦਿ ਹਾਜ਼ਰ ਸਨ।

MUST READ