ਰੋਪੜ ਦੇ RSS ਖੂਨਦਾਨ ਕੈਂਪ ‘ਤੇ ਕਿਸਾਨਾਂ ਦਾ ਹਮਲਾ !

ਪੰਜਾਬੀ ਡੈਸਕ:- RSS ਵੱਲੋਂ ਇਕ ਵਾਰ ਫਿਰ ਰੂਪਨਗਰ ਵਿੱਚ ਖੂਨਦਾਨ ਕੈਂਪ ਲਗਾਇਆ ਜਾਣਾ ਸੀ, ਪਰ ਕਿਸਾਨਾਂ ਦੇ ਵਿਰੋਧ ਕਾਰਨ ਖੂਨਦਾਨ ਕੈਂਪ ਨੂੰ ਮੁਲਤਵੀ ਕਰਨਾ ਪਿਆ। ਕਾਰਣ ਅਚਾਨਕ ਕਿਸਾਨਾਂ ਨੇ ਆਕੇ ਬੇਲਾ ਚੌਕ ਰੂਪਨਗਰ ਵਿੱਚ ਹੰਗਾਮਾ ਕਰ ਦਿੱਤਾ ‘ਤੇ ਖੂਨਦਾਨ ਕੈਂਪ ‘ਚ ਵਿਘਨ ਪਾ ਦਿੱਤੀ ‘ਤੇ ਬੀਜੇਪੀ ਦੀ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ।

ਰੋਪੜ 'ਚ ਕਿਸਾਨਾਂ ਅਤੇ RSS ਦਾ ਟਕਰਾਅ ਟਲਿਆ, ਖ਼ੂਨਦਾਨ ਕੈਂਪ ਹੋਇਆ ਰੱਦ

ਦੱਸ ਦੇਈਏ ਕਿ, ਵੀਰਵਾਰ ਨੂੰ ਵੀ ਜ਼ਿਲ੍ਹੇ ਦੇ ਨੂਰਪੁਰਬੇਦੀ ਥਾਣਾ ਖੇਤਰ ਦੇ ਬਾਬਾ ਬਾਲਾ ਜੀ ਦੇ ਆਸ਼ਰਮ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ। ਜਿਵੇਂ ਹੀ ਇਸ ਬਾਰੇ ਕਿਸਾਨ ਜੱਥੇਬੰਦੀਆਂ ਨੂੰ ਪਤਾ ਲੱਗਿਆ, ਉਹ ਵਿਰੋਧ ਕਰਨ ਲਈ ਉਥੇ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਮਾਹੌਲ ਤਣਾਅਪੂਰਨ ਹੋ ਗਿਆ ਸੀ ‘ਤੇ ਖੂਨਦਾਨ ਕੈਂਪ ਨੂੰ ਰੋਕਣਾ ਪਿਆ।

MUST READ