ਕਿਸਾਨ ਆਗੂ ਰੁਲਦੂ ਸਿੰਘ ਨੇ ਚਿਤਾਵਨੀ ਭਰੇ ਲਹਿਜੇ ‘ਚ ਦਿੱਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ, ਜਾਣੋ ਕੀ ਕਿਹਾ

ਦਿੱਲੀ ਦੀ ‘ਕਿਸਾਨ ਸੰਸਦ’ ਤੋਂ ਬਾਅਦ ਅੱਜ ਜੈਪੁਰ ਵਿਚ ਕਿਸਾਨਾਂ ਵੱਲੋਂ ਸੰਸਦ ਲਗਾਈ ਗਈ। ਇਸ ਬਾਰੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਸੰਸਦ ਵਿਚ ਪਹਿਲਾਂ ਵਾਲੇ ਮਤੇ ਹੀ ਰੱਖੇ ਗਏ ਅਤੇ ਉਹਨਾਂ ਉੱਤੇ ਹੀ ਚਰਚਾ ਹੋਈ। ਸਥਾਨਕ ਮੁੱਦਿਆਂ ਬਾਰੇ ਇੱਥੇ ਹੀ ਵਿਚਾਰ ਕੀਤੀ ਗਈ, ਉਹਨਾਂ ਨੂੰ ਕਿਸਾਨ ਸੰਸਦ ਦੇ ਤੈਅ ਕੀਤੇ ਮੁੱਦਿਆਂ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦਿਆਂ ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦਾ ਨਹੀਂ ਅਡਾਨੀ-ਅੰਬਾਨੀ ਦਾ ਵਿਰੋਧ ਕਰ ਰਹੇ ਹਾਂ।

ਜੇ ਅਡਾਨੀ-ਅੰਬਾਨੀ ਦਾ ਨੁਕਸਾਨ ਹੋਣ ਨਾਲ ਕੈਪਟਨ ਦਾ ਨੁਕਸਾਨ ਹੁੰਦਾ ਤਾਂ ਮੋਦੀ ਦੀ ਤਰ੍ਹਾਂ ਮੈਦਾਨ ‘ਚ ਆ ਜਾਓ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਇਕ ਪੈਸੇ ਦਾ ਵੀ ਨੁਕਸਾਨ ਨਹੀਂ ਕੀਤਾ। ਅਸੀਂ ਪੰਜਾਬ ਦੇ ਲੋਕਾਂ ਦਾ 800 ਕਰੋੜ ਰੁਪਇਆ ਬਚਾਇਆ ਹੈ। ਰੁਲਦੂ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਅੰਦੋਲਨ ਜਿੱਤੀਏ ਜਾਂ ਹਾਰੀਏ, ਪੰਜਾਬ ਵਿਚ ਅਡਾਨੀ-ਅੰਬਾਨੀ ਦਾ ਪ੍ਰੋਗਰਾਮ ਨਹੀਂ ਚੱਲਣ ਦੇਵਾਂਗੇ। ਇਸ ਲਈ ਚਾਹੇ ਸਾਨੂੰ ਜਾਨ ਦੀ ਬਾਜੀ ਕਿਉਂ ਨਾ ਲਗਾਉਣੀ ਪਵੇ।

ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਨੂੰ ਜਵਾਬ ਦਿੰਦਿਆਂ ਰੁਲਦੂ ਸਿੰਘ ਨੇ ਕਿਹਾ ਕਿ ਉਹ ਚਰਚਾ ਵਿਚ ਆਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਉਹਨਾਂ ਨੂੰ ਥੋੜੇ ਦਿਨਾਂ ਦਾ ਚਾਅ ਹੈ ਕਿਉਂਕਿ ਉਹ ਪਾਰਟੀ ਵਿਚ ਨਵਾਂ ਆਇਆ ਹੈ। ਉਹਨਾਂ ਕਿਹਾ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ, ਭਗਤ ਸਿੰਘ ਅਤੇ ਚਾਚਾ ਅਜੀਤ ਸਿੰਘ ਦੇ ਵਾਰਸ ਹਾਂ, ਇਹ ਸਾਡੇ ਉੱਤੇ ਕਿਵੇਂ ਹਮਲਾ ਕਰ ਦੇਣਗੇ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ 27 ਤਰੀਕ ਦੇ ਭਾਰਤ ਬੰਦ ਨੂੰ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਹਮਾਇਤ ਹੈ।

ਸਿੰਘੂ ਬਾਰਡਰ ਦੇ ਇਕ ਪਾਸੇ ਦਾ ਰਸਤਾ ਖੋਲ੍ਹਣ ਬਾਰੇ ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਰਸਤਾ ਨਹੀਂ ਰੋਕਿਆ। ਜੇ ਇਹ ਰਸਤਾ ਖੋਲ੍ਹ ਵੀ ਦੇਵਾਂਗੇ ਤਾਂ ਇਸ ਤੋਂ ਸਾਨੂੰ ਕੋਈ ਇਤਰਾਜ਼ ਨਹੀਂ। ਇਸ ਨਾਲ ਸਾਨੂੰ ਵੀ ਅਸਾਨੀ ਹੋਵੇਗੀ

MUST READ